Home / ਤਾਜਾ ਜਾਣਕਾਰੀ / ਹੁਣੇ ਹੁਣੇ ਕੇਜਰੀਵਾਲ ਨੇ ਪੰਜਾਬ ਆਣਕੇ ਪੰਜਾਬ ਚ ਮੁਖ ਮੰਤਰੀ ਦੇ ਚਿਹਰੇ ਬਾਰੇ ਕਰਤਾ ਇਹ ਵੱਡਾ ਖੁਲਾਸਾ

ਹੁਣੇ ਹੁਣੇ ਕੇਜਰੀਵਾਲ ਨੇ ਪੰਜਾਬ ਆਣਕੇ ਪੰਜਾਬ ਚ ਮੁਖ ਮੰਤਰੀ ਦੇ ਚਿਹਰੇ ਬਾਰੇ ਕਰਤਾ ਇਹ ਵੱਡਾ ਖੁਲਾਸਾ

ਆਈ ਤਾਜਾ ਵੱਡੀ ਖਬਰ

ਜਿੱਥੇ ਵਿਸ਼ਵ ਵਿਚ ਫੈਲੇ ਕਰੋਨਾ ਨੇ ਭਾਰਤ ਨੂੰ ਪ੍ਰਭਾਵਿਤ ਕੀਤਾ ਹੈ ਉਥੇ ਹੀ ਪੰਜਾਬ ਵਿਚ ਇਨੀ ਦਿਨੀ ਸਿਆਸਤ ਗਰਮਾਈ ਹੋਈ ਹੈ। ਜਿਥੇ ਕਰੋਨਾ ਕੇਸਾਂ ਵਿਚ ਕਮੀ ਦੇਖੀ ਜਾ ਰਹੀ ਹੈ ਉਥੇ ਹੀ ਸਿਆਸੀ ਪਾਰਟੀਆਂ ਵੱਲੋਂ ਵੀ ਅਗਲੇ ਸਾਲ ਹੋਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਰਣਨੀਤੀਆਂ ਉਲੀਕੀਆਂ ਜਾ ਰਹੀਆਂ ਹਨ ਅਤੇ ਬਹੁਤ ਸਾਰੇ ਉਮੀਦਵਾਰ ਵੀ ਇੱਕ ਪਾਰਟੀ ਨੂੰ ਛੱਡ ਕੇ ਦੂਸਰੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਸਿਆਸਤ ਵਿਚ ਹਰ ਆਉਣ ਵਾਲੀਆਂ ਚੋਣਾਂ ਦੌਰਾਨ ਸਿਆਸੀ ਪਾਰਟੀ ਦੇ ਨੇਤਾ ਬਦਲਦੇ ਰਹਿੰਦੇ ਹਨ ਅਤੇ ਪਾਰਟੀਆਂ ਵਿਚ ਕੀਤੇ ਗਏ ਹੋਰ ਵੀ ਕਈ ਤਰਾਂ ਦੇ ਬਦਲਾਵ ਸਾਹਮਣੇ ਆਉਂਦੇ ਹਨ। ਉੱਥੇ ਹੀ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਵਿੱਚ ਆਪਣੀ ਸਰਕਾਰ ਬਣਾਉਣ ਨੂੰ ਲੈ ਕੇ ਇਕ ਨਵਾਂ ਖੁਲਾਸਾ ਕੀਤਾ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਕੇਜਰੀਵਾਲ ਨੇ ਬਿਆਨ ਦਿੱਤਾ ਹੈ ਕਿ ਜਿੱਥੇ ਦਿੱਲੀ ਦੇ ਲੋਕਾਂ ਵੱਲੋਂ ਉਨ੍ਹਾਂ ਦੀ ਪਾਰਟੀ ਨੂੰ ਮੌਕਾ ਦਿੱਤਾ ਗਿਆ ਸੀ, ਅਤੇ ਇਸ ਮੌਕੇ ਕਾਰਨ ਦਿੱਲੀ ਦੇ ਲੋਕ ਕਾਫ਼ੀ ਖੁਸ਼ਹਾਲ ਹਨ ਅਤੇ ਹੁਣ ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਦੀ ਸਹੂਲਤ ਨੂੰ ਪੂਰਾ ਕਰਨਾ ਚਾਹੁੰਦੀ ਹੈ ਅਤੇ ਉਹਨਾਂ ਦੁਆਰਾ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਵਾਰ ਉਨ੍ਹਾਂ ਦੀ ਪਾਰਟੀ ਨੂੰ ਮੌਕਾ ਦੇਵੇ ਤਾਂ ਜੋ 70 ਸਾਲਾਂ ਤੋਂ ਜਿਨ੍ਹਾਂ ਤਿੰਨ ਪਾਰਟੀਆਂ ਦੁਆਰਾ ਪੰਜਾਬ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ,ਆਮ ਆਦਮੀ ਪਾਰਟੀ ਉਸ ਪੰਜਾਬ ਦੀ ਦਸ਼ਾ ਬਦਲ ਕੇ ਰੱਖ ਦੇਵੇਗੀ।

ਇਸ ਦੇ ਚਲਦਿਆਂ ਆਮ ਆਦਮੀ ਪਾਰਟੀ ਵੱਲੋ ਪੰਜਾਬ ਦੇ ਕਾਫੀ ਚਰਚਿਤ ਚਿਹਰੇ ਅਤੇ ਸਾਬਕਾ ਆਈ ਜੀ ਕੁੰਵਰ ਵਿਜੈ ਪ੍ਰਤਾਪ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰ ਲਿਆ ਗਿਆ ਹੈ। ਉਹਨਾਂ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਪੰਜਾਬ ਵਿੱਚ ਕਾਫ਼ੀ ਮਸ਼ਹੂਰ ਹਨ ਤੇ ਆਪਣੀ ਇਮਾਨਦਾਰੀ ਲਈ ਜਾਣੇ ਜਾਂਦੇ ਹਨ, ਕੇਜਰੀਵਾਲ ਨੇ ਅੱਗੇ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਨੇ ਬਹਿਬਲ ਕਲਾਂ ਅਤੇ ਬਰਗਾੜੀ ਗੋਲੀ ਕਾਂਡ ਵਿਚ ਇਨਸਾਫ ਦਿਵਾਉਂਦੇ ਉਨ੍ਹਾਂ ਦੁਆਰਾ ਕਾਫ਼ੀ ਮਿਹਨਤ ਕੀਤੀ ਗਈ ਅਤੇ ਪੂਰੇ ਸਿਸਟਮ ਦੇ ਉਸ ਖਿਲਾਫ ਹੋ ਜਾਣ ਕਾਰਨ ਉਨ੍ਹਾਂ ਨੇ ਆਪਣੇ ਪਦ ਤੋਂ ਅਸਤੀਫਾ ਦੇ ਦਿੱਤਾ ਸੀ, ਅਤੇ ਕੁੰਵਰ ਵਿਜੇ ਪ੍ਰਤਾਪ ਦਾ ਇਹ ਅਧੂਰਾ ਕੰਮ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪੂਰਾ ਕੀਤਾ ਜਾਵੇਗਾ।

ਕੇਜਰੀਵਾਲ ਦੁਆਰਾ ਕੀਤੇ ਗਏ ਅੰਮ੍ਰਿਤਸਰ ਦੇ ਦੌਰੇ ਦੌਰਾਨ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਲਈ ਪਾਰਟੀ ਜਲਦ ਹੀ ਨਵੇਂ ਚਿਹਰੇ ਜੋ ਕਿ ਸਿੱਖ ਭਾਈਚਾਰੇ ਨਾਲ ਸਬੰਧ ਰੱਖਦਾ ਹੈ ਦਾ ਐਲਾਨ ਕਰੇਗੀ, ਜਿਸ ਤੇ ਪੰਜਾਬ ਮਾਣ ਕਰੇਗਾ। ਉਹਨਾਂ ਨੇ ਕਿਹਾ ਕਿ ਜਿੱਥੇ ਪੰਜਾਬ ਵਿੱਚ ਬਹੁਤ ਸਾਰੇ ਲੋਕ ਕਰੋਨਾ ਨਾਲ ਮਰ ਰਹੇ ਹਨ ਉਥੇ ਹੀ ਪੰਜਾਬ ਦੇ ਸਿਆਸੀ ਆਗੂ ਕੁਰਸੀ ਲਈ ਕੁੱਤੇ ਬਿੱਲੀਆਂ ਵਾਂਗ ਆਪਸ ਵਿੱਚ ਲੜ ਰਹੇ ਹਨ।