Home / ਤਾਜਾ ਜਾਣਕਾਰੀ / ਹੁਣੇ ਹੁਣੇ ਕੈਪਟਨ ਅਮਰਿੰਦਰ ਸਿੰਘ ਬਾਰੇ ਆਈ ਇਹ ਵੱਡੀ ਖਬਰ, ਸਾਰੇ ਪਾਸੇ ਹੋ ਗਈ ਬੱਲੇ ਬੱਲੇ

ਹੁਣੇ ਹੁਣੇ ਕੈਪਟਨ ਅਮਰਿੰਦਰ ਸਿੰਘ ਬਾਰੇ ਆਈ ਇਹ ਵੱਡੀ ਖਬਰ, ਸਾਰੇ ਪਾਸੇ ਹੋ ਗਈ ਬੱਲੇ ਬੱਲੇ

ਹੁਣੇ ਹੁਣੇ ਤਾਜ਼ਾ ਵੱਡੀ ਖ਼ਬਰ

ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਿੱਥੇ ਪਿਛਲੇ ਸਾਲ ਮਾਰਚ ਵਿੱਚ ਕਰੋਨਾ ਪ੍ਰਭਾਵ ਨੂੰ ਦੇਖਦੇ ਹੋਏ ਤਾਲਾ ਬੰਦੀ ਕਰ ਦਿੱਤੀ ਸੀ ਤਾਂ ਜੋ ਸੂਬੇ ਦੇ ਲੋਕਾਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਇਸ ਚੁੱਕੇ ਗਏ ਕਦਮ ਕਰਕੇ ਵੀ ਪੰਜਾਬ ਸਰਕਾਰ ਦੀ ਸਭ ਪਾਸੇ ਸ਼ਲਾਘਾ ਹੋ ਰਹੀ ਸੀ। ਉਥੇ ਹੀ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਦੇ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਹੁਤ ਸਾਰੀਆਂ ਯੋਜਨਾਵਾਂ ਲਾਗੂ ਕੀਤੀਆਂ ਹਨ ।

ਹੁਣ ਫਿਰ ਕਰੋਨਾ ਦੀ ਅਗਲੀ ਲਹਿਰ ਨੂੰ ਦੇਖਦੇ ਹੋਏ ਬਹੁਤ ਸਾਰੀਆਂ ਪਾਬੰਦੀਆਂ ਲਗਾਈਆਂ ਗਈਆਂ ਹਨ। ਜਿਸ ਨਾਲ ਲੋਕਾਂ ਨੂੰ ਕਰੋਨਾ ਦੇ ਪ੍ਰਭਾਵ ਤੋਂ ਬਚਾਇਆ ਜਾ ਸਕੇ। ਹੁਣ ਕੈਪਟਨ ਅਮਰਿੰਦਰ ਸਿੰਘ ਬਾਰੇ ਇਕ ਵੱਡੀ ਖਬਰ ਸਾਹਮਣੇ ਆਈ ਹੈ ਜਿਸ ਨਾਲ ਸਭ ਪਾਸੇ ਬੱਲੇ ਬੱਲੇ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੰਗਰੇਜ਼ੀ ਅਖ਼ਬਾਰ ਇੰਡੀਅਨ ਐਕਸ ਪ੍ਰੈਸ ਵੱਲੋਂ ਹਰ ਸਾਲ ਜਾਰੀ ਕੀਤੀ ਜਾਂਦੀ ਸੂਚੀ ਵਿੱਚ ਇਸ ਵਾਰ ਵੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਨਾਂ 2021 ਦੇ ਸਭ ਤੋਂ ਵੱਧ ਤਾਕਤਵਰ ਭਾਰਤੀ ਵਿਅਕਤੀ ਦੀ ਸੂਚੀ ਵਿਚ ਸ਼ਾਮਲ ਹੈ।

2019 ਵਿੱਚ ਵੀ ਅਖਬਾਰ ਵੱਲੋਂ ਜਾਰੀ ਕੀਤੀ ਗਈ ਸੂਚੀ ਵਿਚ ਵੀ ਕੈਪਟਨ ਅਮਰਿੰਦਰ ਸਿੰਘ 15 ਵੇਂ ਰੈਂਕ ਤੇ ਸਨ। ਤੇ 2021 ਦੇ ਕਰਵਾਏ ਗਏ ਸਰਵੇ ਵਿੱਚ ਵੀ ਉਨ੍ਹਾਂ ਨੂੰ ਸਭ ਤੋਂ ਵੱਧ ਤਾਕਤਵਰ ਪੰਜਾਬੀ ਮੰਨਿਆ ਗਿਆ ਹੈ। ਜਾਰੀ ਕੀਤੀ ਗਈ ਇਸ ਸੂਚੀ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਤੋਂ ਪਹਿਲਾਂ ਕਿਸੇ ਵੀ ਹੋਰ ਪੰਜਾਬੀ ਦਾ ਨਾਮ ਨਹੀਂ ਆਉਂਦਾ। ਕੈਪਟਨ ਅਮਰਿੰਦਰ ਸਿੰਘ ਵੱਲੋਂ ਆਮ ਲੋਕਾਂ ਨਾਲ ਜੁੜਨ ਲਈ ਤਕਨੋਲਜੀ ਦੀ ਪੂਰੀ ਵਰਤੋਂ ਕੀਤੀ ਜਾਦੀ ਹੈ।

ਕਰੋਨਾ ਦੇ ਦੌਰ ਵਿੱਚ ਵੀ ਉਹਨਾਂ ਨੇ ਕਰੋਨਾ ਯੋ-ਧਿ-ਆਂ ਨਾਲ ਗੱਲ ਬਾਤ ਲਗਾਤਾਰ ਜਾਰੀ ਰੱਖੀ ਹੈ। ਅਖਬਾਰ ਵੱਲੋਂ ਲਿਖਿਆ ਗਿਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਿਸਾਨ ਅੰਦੋਲਨ ਦੇ ਮੁੱਦੇ ਤੇ ਵੀ ਆਪਣੀ ਕਾਂਗਰਸ ਪਾਰਟੀ ਦਾ ਅਕਸ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੇ ਮੁਕਾਬਲੇ ਵਧੀਆ ਬਣਾਇਆ ਗਿਆ ਹੈ। ਕਿਸਾਨਾਂ ਵੱਲੋਂ ਜਿਥੇ ਲਗਾਤਾਰ ਭਾਜਪਾ ਅਤੇ ਅਕਾਲੀ ਦਲ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉੱਥੇ ਹੀ ਕਾਂਗਰਸ ਵੱਲੋਂ ਕਿਸਾਨਾਂ ਨੂੰ ਪੂਰਾ ਸਮਰਥਨ ਕੀਤਾ ਜਾ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰੋਨਾ ਨੂੰ ਦੇਖਦੇ ਹੋਏ ਕਈ ਅਹਿਮ ਫੈਸਲੇ ਲਏ ਗਏ ਹਨ।