Home / ਤਾਜਾ ਜਾਣਕਾਰੀ / ਹੁਣੇ ਹੁਣੇ ਪੰਜਾਬ ਚ ਇਥੇ ਅਸਮਾਨੀ ਬਿਜਲੀ ਨੇ ਮਚਾਈ ਤਬਾਹੀ , ਇਲਾਕੇ ਚ ਛਾਇਆ ਸੋਗ – ਤਾਜਾ ਵੱਡੀ ਖਬਰ

ਹੁਣੇ ਹੁਣੇ ਪੰਜਾਬ ਚ ਇਥੇ ਅਸਮਾਨੀ ਬਿਜਲੀ ਨੇ ਮਚਾਈ ਤਬਾਹੀ , ਇਲਾਕੇ ਚ ਛਾਇਆ ਸੋਗ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ

ਜਿੱਥੇ ਅੱਜ ਸਵੇਰ ਤੋਂ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ ਭਾਰੀ ਬਾਰਿਸ਼ ਹੋ ਰਹੀ ਹੈ । ਜਿਸ ਦੇ ਚੱਲਦੇ ਲੋਕਾਂ ਨੂੰ ਖਾਸੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਸੜਕਾਂ ਤੇ ਪਾਣੀ ਭਰਿਆ ਹੋਇਆ ਹੈ । ਕਿਸਾਨਾਂ ਨੂੰ ਆਪਣੀਆਂ ਫਸਲਾਂ ਦਾ ਡਰ ਪਿਆ ਹੋਇਆ ਕਿ ਕਿਸ ਤਰ੍ਹਾਂ ਉਹ ਆਪਣੀਆਂ ਫਸਲਾਂ ਦੀ ਰਾਖੀ ਕਰ ਸਕਦੇ ਨੇ ਇਸ ਬਾਰਿਸ਼ ਤੋ । ਕਈ ਲੋਕਾਂ ਦੇ ਲਈ ਇਹ ਬਾਰਸ਼ ਕਾਫੀ ਖੁਸ਼ੀਆਂ ਲੈ ਕੇ ਆਈ । ਪਰ ਦੂਜੇ ਪਾਸੇ ਕਈ ਲੋਕਾਂ ਤੇ ਇਸ ਬਾਰਿਸ਼ ਨੇ ਦੁੱਖਾਂ ਦਾ ਪਹਾਡ਼ ਸੁੱਟ ਦਿੱਤਾ ਹੈ । ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਪੰਜਾਬ ਦੇ ਜ਼ਿਲ੍ਹਾ ਬਠਿੰਡਾ ਤੋਂ ।

ਜਿੱਥੇ ਬਠਿੰਡਾ ਦੇ ਵਿਚ ਕੁਝ ਅਜਿਹੀ ਤਬਾਹੀ ਹੋਈ ਜਿਸਦੇ ਚਲਦੇ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ । ਇੱਥੇ ਅਸਮਾਨੀ ਬਿਜਲੀ ਡਿੱਗਣ ਦੇ ਕਾਰਨ ਕਾਫੀ ਜਾਨੀ ਨੁਕਸਾਨ ਹੋਇਆ ਹੈ । ਤਲਵੰਡੀ ਸਾਬੋ ਦੇ ਵਿਚ ਅੱਜ ਸਵੇਰ ਤੋਂ ਹੀ ਬਾਰਿਸ਼ ਦੇ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ । ਉਥੇ ਹੀ ਪਿੰਡ ਗਿਆਨਾ ਵਿਖੇ ਅਸਮਾਨੀ ਬਿਜਲੀ ਨੇ ਆਪਣਾ ਕਹਿਰ ਦਿਖਾ ਦਿੱਤਾ । ਜਿੱਥੇ ਅਸਮਾਨੀ ਬਿਜਲੀ ਡਿੱਗਣ ਦੇ ਕਾਰਨ ਪਸ਼ੂਆਂ ਦੀ ਮੌਤ ਹੋ ਗਈ ।

ਦੱਸ ਦੇਈਏ ਇਸ ਪੂਰੀ ਘਟਨਾ ਦੌਰਾਨ ਦੋ ਦੁਧਾਰੂ ਪਸ਼ੂਆਂ ਦੀ ਅਤੇ ਇਕ ਕੱਟਰੂ ਦੀ ਮੌਤ ਹੋ ਗਈ ।ਇਸ ਹਾਦਸੇ ਦੇ ਵਾਪਰਨ ਤੋਂ ਬਾਅਦ ਪਿੰਡ ਅਤੇ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ । ਪਰਿਵਾਰ ਅਤੇ ਪਿੰਡ ਦੇ ਸਰਪੰਚ ਦੇ ਵੱਲੋਂ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਗ਼ਰੀਬ ਕਿਸਾਨ ਦੀਆਂ ਮੱਝਾਂ ਦੀ ਮੌਤ ਹੋਣ ਦੇ ਚੱਲਦੇ ਗ਼ਰੀਬ ਪਰਿਵਾਰ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ ।

ਕਿਉਂਕਿ ਇਹ ਕਿਸਾਨ ਬਹੁਤ ਹੀ ਜ਼ਿਆਦਾ ਗ਼ਰੀਬ ਹੈ । ਜ਼ਿਕਰਯੋਗ ਹੈ ਕੀ ਜਿੱਥੇ ਇਕ ਪਾਸੇ ਅਮਰੀਕਾ ਦੇ ਵਿਚ ਪੈ ਰਹੇ ਲਗਾਤਾਰ ਮੀਂਹ ਦੇ ਕਾਰਨ ਉਥੇ ਕਾਫ਼ੀ ਖ਼ਤਰਨਾਕ ਹਾਲਾਤ ਪੈਦਾ ਹੋ ਰਹੇ ਨੇ । ਪਰ ਦੂਜੇ ਪਾਸੇ ਪੰਜਾਬ ਦੇ ਵਿੱਚ ਵੀ ਅੱਜ ਹੋਈ ਬਾਰਿਸ਼ ਨੇ ਕਈ ਥਾਵਾਂ ਤੇ ਕਾਫੀ ਤਬਾਹੀ ਮਚਾਈ ।