Home / ਤਾਜਾ ਜਾਣਕਾਰੀ / ਹੁਣੇ ਹੁਣੇ ਬੋਲੀਵੁਡ ਦੇ ਧਾਕੜ ਐਕਟਰ ਦੀ ਹੋਈ ਅਚਾਨਕ ਮੌਤ , ਫਿਲਮ ਜਗਤ ਚ ਛਾਇਆ ਸੋਗ

ਹੁਣੇ ਹੁਣੇ ਬੋਲੀਵੁਡ ਦੇ ਧਾਕੜ ਐਕਟਰ ਦੀ ਹੋਈ ਅਚਾਨਕ ਮੌਤ , ਫਿਲਮ ਜਗਤ ਚ ਛਾਇਆ ਸੋਗ

ਆਈ ਤਾਜਾ ਵੱਡੀ ਖਬਰ

ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਵੱਖ-ਵੱਖ ਖੇਤਰਾਂ ਤੋਂ ਕੋਈ ਨਾ ਕੋਈ ਦੁਖਦਾਈ ਖਬਰਾਂ ਸਾਹਮਣੇ ਆ ਹੀ ਜਾਂਦੀਆਂ ਹਨ। ਜੋ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ। ਸਾਲ ਦੇ ਇਨ੍ਹਾਂ ਕੁਝ ਮਹੀਨਿਆਂ ਵਿੱਚ ਫਿਲਮੀ ਜਗਤ ਦੀਆਂ ਬਹੁਤ ਸਾਰੀਆਂ ਸਖ਼ਸ਼ੀਅਤਾਂ ਵੱਖ-ਵੱਖ ਹਾਦਸਿਆਂ ਦਾ ਸ਼ਿਕਾਰ ਹੋ ਗਈਆਂ ਹਨ। ਜਿਸ ਨਾਲ ਫਿਲਮੀ ਖੇਤਰ ਉਪਰ ਇਸ ਦਾ ਅਸਰ ਪੈਂਦਾ ਹੈ। ਉਥੇ ਹੀ ਫਿਲਮੀ ਜਗਤ ਦੀਆਂ ਇਨ੍ਹਾਂ ਸ਼ਖਸੀਅਤਾਂ ਦੇ ਪ੍ਰਸ਼ੰਸਕਾਂ ਵਿੱਚ ਵੀ ਇਨ੍ਹਾਂ ਦੇ ਸਬੰਧ ਵਿੱਚ ਖ਼ਬਰਾਂ ਦੇ ਆਉਣ ਨਾਲ ਦੁੱਖ ਦੀ ਲਹਿਰ ਵੇਖੀ ਜਾਂਦੀ ਹੈ। ਇੱਕ ਤਾਂ ਇਸ ਸਾਲ ਦੇ ਵਿਚ ਕੋਰੋਨਾ ਦੇ ਕਾਰਨ ਹੁਣ ਤਕ ਅਣਗਿਣਤ ਲੋਕਾਂ ਦੀ ਜਾਨ ਜਾ ਚੁਕੀ ਹੈ ਜਿਸ ਨਾਲ ਸਾਰੀ ਦੁਨੀਆਂ ਡਰ ਦੇ ਮਾਹੌਲ ਹੇਠ ਜੀ ਰਹੀ ਹੈ। ਉਥੇ ਹੀ ਹੋਰ ਵੱਖ-ਵੱਖ ਹਾਦਸੇ ਵੀ ਸਾਹਮਣੇ ਆ ਰਹੇ ਹਨ।

ਹੁਣ ਬੋਲੀਵੁਡ ਦੇ ਧਾਕੜ ਐਕਟਰ ਦੀ ਹੋਈ ਅਚਾਨਕ ਮੌਤ ,ਜਿਸ ਨਾਲ ਫਿਲਮ ਜਗਤ ਵਿਚ ਸੋਗ ਦੀ ਲਹਿਰ ਛਾ ਗਈ ਹੈ। ਕਰੋਨਾ ਕਾਰਨ ਮਹਾਰਾਸ਼ਟਰ ਦੇ ਮੁੰਬਈ ਵਿਚ ਬਹੁਤ ਸਾਰੇ ਫਿਲਮੀ ਅਦਾਕਾਰ ਇਸ ਕਰੋਨਾ ਦੀ ਚਪੇਟ ਵਿੱਚ ਆਏ ਹਨ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਫ਼ਿਲਮੀ ਅਦਾਕਾਰ ਬਿਮਾਰੀਆਂ ਅਤੇ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਹਨ। ਫਿਲਮੀ ਜਗਤ ਦੀਆਂ ਅਜਿਹੀਆਂ ਸਖਸੀਅਤਾਂ ਤੇ ਇਸ ਸੰਸਾਰ ਤੋਂ ਜਾਣ ਨਾਲ ਉਨ੍ਹਾਂ ਦੇ ਖੇਤਰਾਂ ਵਿੱਚ ਉਨ੍ਹਾਂ ਦੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ।

ਫਿਲਮੀ ਜਗਤ ਤੋਂ ਇੱਕ ਹੁਣ ਹੋਰ ਦੁੱਖ ਭਰੀ ਖਬਰ ਸਾਹਮਣੇ ਆਈ ਹੈ,ਜਿੱਥੇ ਅਦਾਕਾਰ ਅਤੇ ਸੋਸ਼ਲ ਐਕਟੀਵਿਸਟ (ਸਮਾਜਕ ਕਾਰਜਕਰਤਾ), ਚੰਦਰਸ਼ੇਖਰ ਦਾ ਦਿਹਾਂਤ ਹੋਣ ਦੀ ਖਬਰ ਸਾਹਮਣੇ ਆਈ ਹੈ। ਉਨ੍ਹਾਂ ਦੇ ਦਿਹਾਂਤ ਦੀ ਖਬਰ ਮਿਲਦੇ ਹੀ ਫਿਲਮੀ ਜਗਤ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਮ੍ਰਿਤਕ ਫ਼ਿਲਮੀ ਅਦਾਕਾਰ ਚੰਦਰ ਸ਼ੇਖਰ ਦੇ ਪੁੱਤਰ ਪ੍ਰਫੈਸਰ ਅਸ਼ੋਕ ਚੰਦਰ ਸ਼ੇਖਰ ਨੇ ਉਨ੍ਹਾਂ ਦੇ ਦਿਹਾਂਤ ਦੀ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਜੀ ਦਾ ਅੱਜ ਸਵੇਰੇ 7 ਵਜੇ ਦਿਹਾਂਤ ਹੋ ਗਿਆ ।

ਉਹ 98 ਸਾਲਾ ਦੇ ਸਨ। ਉਹਨਾਂ ਦਾ ਅੰਤਿਮ ਸੰਸਕਾਰ ਵਿਲੇ ਪਾਰਲੇ ਕਰੀਮ ਗਰਾਉਂਡ ਵਿਖੇ ਦੁਪਹਿਰ 3 ਵਜੇ ਕੀਤਾ ਜਾਵੇਗਾ। ਉਨ੍ਹਾਂ ਦੇ ਦਿਹਾਂਤ ਦੀ ਖਬਰ ਮਿਲਦੇ ਹੀ ਬਹੁਤ ਸਾਰੀਆਂ ਫਿਲਮੀ ਸਖਸ਼ੀਅਤਾਂ ਵੱਲੋਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ।