Home / ਤਾਜਾ ਜਾਣਕਾਰੀ / ਹੁਣੇ ਹੁਣੇ ਮਸ਼ਹੂਰ ਅਦਾਕਾਰ ਧਰਮਿੰਦਰ ਵਲੋਂ ਕਿਸਾਨਾਂ ਬਾਰੇ ਆ ਗਈ ਇਹ ਵੱਡੀ ਖਬਰ

ਹੁਣੇ ਹੁਣੇ ਮਸ਼ਹੂਰ ਅਦਾਕਾਰ ਧਰਮਿੰਦਰ ਵਲੋਂ ਕਿਸਾਨਾਂ ਬਾਰੇ ਆ ਗਈ ਇਹ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਫ਼ਿਲਮ ਨਗਰੀ ਦੀ ਗੱਲ ਕੀਤੀ ਜਾਵੇ ਤਾਂ ਅਦਾਕਾਰ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਅੱਜ-ਕੱਲ੍ਹ ਚਰਚਾ ਵਿਚ ਰਹਿੰਦੇ ਹਨ। ਆਏ ਦਿਨ ਸੋਸ਼ਲ ਮੀਡੀਆ ਉੱਪਰ ਉਨ੍ਹਾਂ ਦੀ ਚਰਚਾ ਸੁਰਖੀਆਂ ਵਿੱਚ ਰਹਿੰਦੀ ਹੈ। ਜਿੱਥੇ ਅੱਜ ਖੇਤੀ ਕਾਨੂੰਨਾ ਨੂੰ ਲੈ ਕੇ ਬਹੁਤ ਸਾਰੇ ਫਿਲਮੀ ਅਦਾਕਾਰਾ ਵਲੋ ਸਾਥ ਦਿੱਤਾ ਜਾ ਰਿਹਾ ਹੈ । ਉਥੇ ਹੀ ਕਿਸਾਨਾਂ ਦੇ ਸੰਘਰਸ਼ ਦੀ ਕੁਝ ਕਲਾਕਾਰਾਂ ਵੱਲੋਂ ਆਲੋਚਨਾ ਵੀ ਕੀਤੀ ਜਾ ਰਹੀ ਹੈ। ਬਹੁਤ ਸਾਰੇ ਕਲਾਕਾਰ ਆਪਣੀਆਂ ਨਿੱਜੀ ਗੱਲਾਂ ਕਰਕੇ ਚਰਚਾ ਵਿਚ ਰਹਿੰਦੇ ਹਨ।

ਫ਼ਿਲਮ ਜਗਤ ਦੇ ਸਦਾ ਬਹਾਰ ਕਲਾਕਾਰ ਅਜਿਹੇ ਹਨ । ਜਿਨ੍ਹਾਂ ਨੇ ਆਪਣੀ ਮਿਹਨਤ ਸਦਕਾ ਆਪਣੀ ਇਕ ਵੱਖਰੀ ਪਹਿਚਾਣ ਬਣਾਈ ਹੈ। ਹੁਣ ਮਸ਼ਹੂਰ ਅਦਾਕਾਰ ਧਰਮਿੰਦਰ ਵੱਲੋਂ ਕਿਸਾਨਾਂ ਬਾਰੇ ਇਕ ਵੱਡੀ ਖਬਰ ਆ ਰਹੀ ਹੈ। ਫਿਲਮੀ ਅਦਾਕਾਰ ਧਰਮਿੰਦਰ ਨੇ ਟਵਿਟਰ ਤੇ ਕਿਸਾਨਾਂ ਬਾਰੇ ਟਵੀਟ ਕੀਤਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਜਲਦੀ ਹੀ ਜਿੱਤ ਹੋਵੇਗੀ ਅਤੇ ਕਿਸਾਨੀ ਭਰਾਵਾਂ ਨੂੰ ਇਨਸਾਫ ਮਿਲੇਗਾ। ਉਨ੍ਹਾਂ ਟਵੀਟ ਤੇ ਕਿਸਾਨਾਂ ਦੀ ਇਕ ਤਸਵੀਰ ਸਾਂਝੀ ਕਰਦਿਆਂ ਹੋਇਆ ਲਿਖਿਆ ਹੈ ਕੇ ਅੱਜ ਮੇਰੇ ਭਰਾਵਾਂ ਨੂੰ ਇਨਸਾਫ ਮਿਲੇਗਾ।

ਮੈਂ ਪੂਰੇ ਜੀ ਜਾਨ ਨਾਲ ਪ੍ਰਾਰਥਨਾ ਕਰਦਾ ਹਾਂ ਕਿ ਹਰ ਨੇਕ ਆਤਮਾਂ ਨੂੰ ਅੱਜ ਸਕੂਨ ਮਿਲ ਜਾਵੇ। ਉਨ੍ਹਾਂ ਕਿਹਾ ਕਿ ਉਹ ਆਪਣੇ ਕਿਸਾਨ ਭਰਾਵਾਂ ਦੇ ਦੁੱਖ ਨੂੰ ਦੇਖ ਕੇ ਬਹੁਤ ਦੁਖੀ ਹਨ, ਉਨ੍ਹਾਂ ਅਪੀਲ ਕੀਤੀ ਕਿ ਸਰਕਾਰ ਨੂੰ ਤੇਜ਼ੀ ਨਾਲ ਕੋਈ ਹੱਲ ਕਰਨਾ ਚਾਹੀਦਾ ਹੈ। ਅੱਜ ਹਿੰਦੀ ਸਿਨੇਮਾ ਦੇ ਮਹਾਨ ਅਦਾਕਾਰ ਧਰਮਿੰਦਰ ਨੇ ਕਿਸਾਨਾਂ ਪ੍ਰਤੀ ਆਪਣੀ ਚਿੰਤਾ ਜ਼ਾਹਿਰ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਕਿਸਾਨੀ ਸੰਘਰਸ਼ ਲਈ ਦਿਨ ਰਾਤ ਅਰਦਾਸ ਕਰ ਰਹੇ ਹਨ। ਤਾਂ ਜੋ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਇਨਸਾਫ਼ ਮਿਲ ਸਕੇ

ਤੇ ਉਨ੍ਹਾਂ ਦੀ ਜਿੱਤ ਹੋ ਸਕੇ। ਕਿਉਂਕਿ ਹੁਣ ਤੱਕ ਕਿਸਾਨ ਜਥੇ ਬੰਦੀਆਂ ਅਤੇ ਕੇਂਦਰ ਸਰਕਾਰ ਵਿਚਕਾਰ ਹੋਈਆਂ 6 ਮੀਟਿੰਗ ਹੁਣ ਤੱਕ ਬੇਸਿੱਟਾ ਰਹੀਆਂ ਹਨ ਤੇ ਅੱਜ 7ਵੇਂ ਗੇੜ੍ਹ ਦੀ ਮੀਟਿੰਗ ਹੋ ਰਹੀ ਹੈ। ਜਿਸ ਵਿੱਚ ਸਰਕਾਰ ਅੱਜ ਦੁਬਾਰਾ ਕਿਸਾਨ ਜਥੇ ਬੰਦੀਆਂ ਨਾਲ ਇਸ ਕਿਸਾਨੀ ਅੰਦੋਲਨ ਨੂੰ ਲੈ ਕੇ ਗਲਬਾਤ ਕਰਨ ਜਾ ਰਹੀ ਹੈ। ਜਿਸ ਵਿੱਚ ਇਨ੍ਹਾਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਬਾਰੇ ਗੱਲ ਕੀਤੀ ਜਾਵੇਗੀ। ਕਿਸਾਨਾਂ ਵੱਲੋਂ ਦਿੱਲੀ ਦੀਆਂ ਸਰਹੱਦਾਂ ਤੇ 26 ਨਵੰਬਰ ਤੋਂ ਨਿਰੰਤਰ ਸੰਘਰਸ਼ ਕੀਤਾ ਜਾ ਰਿਹਾ ਹੈ। ਜਿਸ ਵਿਚ ਭਾਰਤ ਦੇ ਹਰ ਰਾਜ ਤੋਂ ਕਿਸਾਨ ਪਹੁੰਚੇ ਹੋਏ ਹਨ।