Home / ਤਾਜਾ ਜਾਣਕਾਰੀ / ਹੁਣੇ ਹੁਣੇ ਮਸ਼ਹੂਰ ਬੋਲੀਵੁਡ ਐਕਟਰ ਸੰਨੀ ਦਿਓਲ ਦੇ ਬਾਰੇ ਆਈ ਮਾੜੀ ਖਬਰ

ਹੁਣੇ ਹੁਣੇ ਮਸ਼ਹੂਰ ਬੋਲੀਵੁਡ ਐਕਟਰ ਸੰਨੀ ਦਿਓਲ ਦੇ ਬਾਰੇ ਆਈ ਮਾੜੀ ਖਬਰ

ਹੁਣੇ ਆਈ ਤਾਜਾ ਵੱਡੀ ਖਬਰ

ਗੁਰਦਸਪੂਰ ਤੋਂ ਸੰਸਦ ਅਤੇ ਮਸ਼ਹੂਰ ਬੋਲੀਵੁਡ ਐਕਟਰ ਸੰਨੀ ਦਿਓਲ ਦੇ ਬਾਰੇ ਵਿਚ ਇੱਕ ਵੱਡੀ ਖਬਰ ਆ ਰਹੀ ਹੈ। ਸੰਨੀ ਦਿਓਲ ਨੇ ਕਈ ਸੁਪਰਹਿੱਟ ਫ਼ਿਲਮਾਂ ਦਿੱਤੀਆਂ ਹਨ ਅਤੇ ਉਹ ਇਕ ਐਕਸ਼ਨ ਹੀਰੋ ਦੇ ਤੋਰ ਤੇ ਬੋਲੀਵੁਡ ਵਿਚ ਜਾਣੇ ਜਾਂਦੇ ਹਨ। ਧਰਮਿੰਦਰ ਦੇ ਵੱਡੇ ਬੇਟੇ ਸੰਨੀ ਦਿਓਲ ਨੇ ਇਸ ਵਾਰ ਪੰਜਾਬ ਦੇ ਗੁਰਦਸਪੂਰ ਹਲਕੇ ਤੋਂ ਵੋਟਾਂ ਚ ਜਿੱਤ ਦਰਜ ਕੀਤੀ ਹੈ ਅਤੇ ਉਹ ਗੁਰਦਸਪੂਰ ਤੋਂ ਸਾਂਸਦ ਹਨ।

ਹੁਣ ਸੰਨੀ ਦਿਓਲ ਲਈ ਮਾੜੀ ਖਬਰ ਆ ਰਹੀ ਹੈ ਜਿਸ ਨੂੰ ਸੁਣਕੇ ਉਹਨਾਂ ਦੇ ਪ੍ਰਸੰਸਕਾਂ ਵਿਚ ਚਿੰਤਾ ਦੀ ਲਹਿਰ ਦੌੜ ਗਈ ਹੈ। ਸੰਨੀ ਦਿਓਲ ਬਾਰੇ ਇਹ ਮਾੜੀ ਖਬਰ ਹਿਮਾਚਲ ਦੇ ਮਨਾਲੀ ਤੋਂ ਆ ਰਹੀ ਹੈ ਜਿਥੇ ਸੰਨੀ ਦਿਓਲ ਆਪਣੇ ਪ੍ਰੀਵਾਰ ਨਾਲ ਠਹਿਰੇ ਹੋਏ ਸਨ। ਉਹਨਾਂ ਦਾ ਪ੍ਰੀਵਾਰ ਤਾਂ ਕੁਝ ਦਿਨ ਮਨਾਲੀ ਦੇ ਇੱਕ ਪਿੰਡ ਵਿਚ ਰਹਿਣ ਤੋਂ ਬਾਅਦ ਵਾਪਿਸ ਚਲਾ ਗਿਆ ਹੈ ਸੀ ਪਰ ਹੁਣ ਸੰਨੀ ਦਿਓਲ ਦੇ ਬਾਰੇ ਵਿਚ ਮਾੜੀ ਖਬਰ ਆ ਗਈ ਹੈ।

ਵੱਡੀ ਖਬਰ ਆ ਰਹੀ ਹੈ ਕੇ ਸੰਨੀ ਦਿਓਲ ਨੂੰ ਕੋਰੋਨਾ ਹੋ ਗਿਆ ਹੈ ਓਹਨਾ ਦੀ ਕੋਰੋਨਾ ਦੀ ਰਿਪੋਰਟ ਪੌਜੇਟਿਵ ਆਈ ਹੈ। ਕੱਲ੍ਹ ਨੂੰ ਓਹਨਾ ਨੇ ਮੁੰਬਈ ਵਾਪਿਸ ਜਾਣਾ ਸੀ ਜਿਸ ਲਈ ਉਹਨਾਂ ਨੂੰ ਕੋਰੋਨਾ ਟੈਸਟ ਕਰਾਉਣਾ ਪਿਆ ਜਿਸ ਵਿਚ ਓਹਨਾ ਦੀ ਰਿਪੋਰਟ ਪੌਜੇਟਿਵ ਆ ਗਈ ਹੈ। ਇਸ ਤੋਂ ਪਹਿਲਾਂ ਉਹਨਾਂ ਦੇ ਬਾਕੀ ਪ੍ਰੀਵਾਰ ਦੇ ਮੈਂਬਰਾਂ ਦਾ ਵੀ ਟੈਸਟ ਲਿਆ ਗਿਆ ਸੀ ਜੋ ਕੇ ਨੈਗਿਟਿਵ ਆਇਆ ਹੈ। ਸੰਨੀ ਦਿਓਲ ਦੇ ਪੌਜੇਟਿਵ ਆਉਣ ਤੋਂ ਬਾਅਦ ਓਹਨਾ ਦੇ ਪ੍ਰਸੰਸਕਾਂ ਵਿਚ ਚਿੰਤਾ ਦੀ ਲਹਿਰ ਦੌੜ ਗਈ ਹੈ।

ਇਸ ਸਮੇਂ ਸੰਨੀ ਦਿਓਲ ਮਨਾਲੀ ਦੇ ਦਸ਼ਾਲ ਪਿੰਡ ਵਿਚ ਰਹਿ ਰਹੇ ਹਨ। ਚਾਹੇ ਕੋਈ ਵੱਡਾ ਹੋਵੇ ਜਾਂ ਛੋਟਾ ਚਾਈਨਾ ਤੋਂ ਸ਼ੁਰੂ ਹੋਏ ਕੋਰੋਨਾ ਨਾਲ ਹਰ ਕੋਈ ਪੌਜੇਟਿਵ ਹੋ ਰਿਹਾ ਹੈ। ਪੰਜਾਬ ਚ ਵੀ ਕੋਰੋਨਾ ਦੀ ਦੂਜੀ ਲਹਿਰ ਦੀ ਸੰਭਾਵਨਾ ਨੂੰ ਦੇਖਦੇ ਹੋਏ ਹੁਣ ਅੱਜ ਤੋਂ ਰਾਤ ਦਾ ਕਰਫਿਊ ਲਗਾ ਦਿੱਤਾ ਗਿਆ ਹੈ ਤਾਂ ਜੋ ਇਸ ਕੋਰੋਨਾ ਵਾਇਰਸ ਨੂੰ ਰੋਕਿਆ ਜਾ ਸਕੇ। ਪੰਜਾਬ ਚ ਹੁਣ ਵੀ ਰੋਜਾਨਾ ਕਈ ਲੋਕਾਂ ਦੀ ਜਾਨ ਇਸ ਵਾਇਰਸ ਦੀ ਵਜ੍ਹਾ ਨਾਲ ਜਾ ਰਹੀ ਹੈ।