Home / ਤਾਜਾ ਜਾਣਕਾਰੀ / ਹੋ ਜਾਵੋ ਸਾਵਧਾਨ : ਪੰਜਾਬ ਚ ਹੁਣ ਵਜਿਆ ਇਹ ਖਤਰੇ ਦਾ ਘੁੱਗੂ, ਅਲਰਟ ਹੋ ਗਿਆ ਜਾਰੀ

ਹੋ ਜਾਵੋ ਸਾਵਧਾਨ : ਪੰਜਾਬ ਚ ਹੁਣ ਵਜਿਆ ਇਹ ਖਤਰੇ ਦਾ ਘੁੱਗੂ, ਅਲਰਟ ਹੋ ਗਿਆ ਜਾਰੀ

ਆਈ ਤਾਜਾ ਵੱਡੀ ਖਬਰ

ਦੁਨੀਆ ਦੇ ਵਿੱਚ ਕਰੋਨਾ ਵਾਇਰਸ ਨੇ ਪੂਰੀ ਦੁਨੀਆ ਦੀ ਅਰਥ ਵਿਵਸਥਾ ਨੂੰ ਪ੍ਰਭਾਵਿਤ ਕੀਤਾ ਹੈ। ਸਾਰੇ ਦੇਸ਼ ਆਪਣੇ ਆਪਣੇ ਦੇਸ਼ ਦੇ ਲੋਕਾਂ ਨੂੰ ਕਰੋਨਾ ਦੇ ਨਿਯਮਾਂ ਸੰਬੰਧੀ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਨ ਲਈ ਸਮੇਂ ਸਮੇਂ ਤੇ ਅਪੀਲ ਵੀ ਕਰ ਰਹੇ ਹਨ। ਇਸ ਤੋਂ ਬਾਅਦ ਬ੍ਰਿਟੇਨ ਵਿਚ ਕਰੋਨਾ ਦੇ ਨਵੇਂ ਸਟਰੇਨ ਦੇ ਮਿਲਣ ਕਾਰਨ ਲੋਕਾਂ ਵਿੱਚ ਫਿਰ ਤੋਂ ਡਰ ਦਾ ਮਾਹੌਲ ਵੇਖਿਆ ਜਾ ਰਿਹਾ ਹੈ। ਉਧਰ ਹੁਣ ਭਾਰਤ ਵਿੱਚ ਕਰੋਨਾ ਤੋਂ ਬਾਅਦ ਰਾਜਸਥਾਨ ਵਿੱਚ ਕਈ ਜਗ੍ਹਾ ਤੇ ਉੱਪਰ ਬਰਡ ਫਲੂ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ।

ਰਾਜਸਥਾਨ ਦੇ ਜੈਪੁਰ ਸੂਬੇ ਦੇ ਵੱਖ ਵੱਖ ਇਲਾਕਿਆਂ ਅੰਦਰ ਲੱਗਪੱਗ 400 ਕਾਵਾਂ ਦੀ ਮੌਤ ਬਰਡ ਫਲੂ ਕਾਰਨ ਹੋ ਗਈ ਹੈ। ਹੁਣ ਪੰਜਾਬ ਅੰਦਰ ਵੀ ਖਤਰੇ ਦਾ ਘੁੱਗੂ ਵੱਜ ਗਿਆ ਹੈ ਅਤੇ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਬਰਡ ਫਲੂ ਕਾਰਨ ਰਾਜਸਥਾਨ ਤੋਂ ਬਾਅਦ ਹਿਮਾਚਲ ਪ੍ਰਦੇਸ਼ ਵਿਚ ਬਿਆਸ ਦੇ ਪੋਂਗ ਡੈਮ ਝੀਲ ਵਿਚ ਹਜ਼ਾਰਾਂ ਪ੍ਰਵਾਸੀ ਪੰਛੀਆਂ ਦੀ ਬਰਡ ਫਲੂ ਦੇ ਕਾਰਨ ਮੌਤ ਹੋਣ ਦਾ ਸਮਾਚਾਰ ਸਾਹਮਣੇ ਆਇਆ ਹੈ। ਜਿਸ ਨੂੰ ਦੇਖਦੇ ਹੋਏ

ਪੰਜਾਬ ਦੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਨੇ ਕੇਸ਼ੋਪੁਰ ਛੰਭ ਗੁਰਦਾਸਪੁਰ, ਹਰੀਕੇ ਪੱਤਣ ਤਰਨਤਾਰਨ, ਰੂਪਨਗਰ ,ਨੰਗਲ ਅਤੇ ਹੋਰ ਉਨ੍ਹਾਂ ਇਲਾਕਿਆਂ ਵਿਚ ਅਲਰਟ ਜਾਰੀ ਕੀਤਾ ਜਿਥੇ ਪ੍ਰਵਾਸੀ ਪੰਛੀ ਭਾਰੀ ਗਿਣਤੀ ਵਿੱਚ ਪਹੁੰਚੇ ਹਨ। ਰਾਜਸਥਾਨ ਤੋਂ ਬਾਅਦ ਹੁਣ ਹਿਮਾਚਲ ਪ੍ਰਦੇਸ਼ ਦੀ ਝੀਲ ਵਿੱਚ ਵੀ ਹਜ਼ਾਰਾਂ ਪੰਛੀਆਂ ਦੀ ਮੌਤ ਹੋਣ ਦੇ ਕਾਰਨ ਹਰੀਕੇ ਪੱਤਣ ਉੱਪਰ ਵੀ ਹੁਣ ਪੰਜਾਬ ਦੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵੱਲੋਂ ਨਜ਼ਰ ਰੱਖੀ ਜਾ ਰਹੀ ਹੈ।

ਚੰਡੀਗੜ੍ਹ ਦੇ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਨੂੰ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਜਿਸ ਵਿੱਚ ਜੰਗਲਾਤ ਵਿਭਾਗ ਦੇ ਕਰਮਚਾਰੀਆਂ ਨੂੰ ਨਿਗਰਾਨੀ ਰੱਖਣ ਲਈ ਕਿਹਾ ਗਿਆ ਹੈ ਕਿ ਅਗਰ ਕੋਈ ਵੀ ਜਾਨਵਰ ਜਾਂ ਪੰਛੀ ਇਸ ਤਰ੍ਹਾਂ ਦੇ ਹਾਲਾਤ ਵਿਚ ਮਿਲਦਾ ਹੈ ਉਸ ਦੀ ਜਾਣਕਾਰੀ ਵਿਭਾਗ ਨੂੰ ਦਿੱਤੀ ਜਾਵੇ। ਅਗਰ ਕੋਈ ਪੰਛੀ ਮਰਿਆ ਪਾਇਆ ਜਾਂਦਾ ਹੈ ਜਿਸ ਵਿਚ ਬਰਡ ਫਲੂ ਦੇ ਲੱਛਣ ਨਜ਼ਰ ਆਉਣਗੇ ਉਸ ਦਾ ਨਮੂਨਾ ਲਿਆ ਜਾਵੇਗਾ। ਜੋ ਬਾਅਦ ਵਿਚ ਜਲੰਧਰ ਤੋਂ ਇਲਾਵਾ ਭੋਪਾਲ ਸਥਿਤ ਨੈਸ਼ਨਲ ਇੰਸਟੀਚਿਊਟ ਆਫ਼ ਹਾਈ ਸਕਿਓਰਟੀ ਐਨੀਮਲ ਡਿਜੀਜ਼ ਲੈਬਾਰਟਰੀ ਨੂੰ ਭੇਜੇ ਜਾਣਗੇ।

ਹਰੀਕੇ ਵਿਖੇ, ਸਤੰਬਰ ਅਤੇ 14 ਦਸੰਬਰ, 2020 ਦਰਮਿਆਨ ਲਗਭਗ 55,000 ਪ੍ਰਵਾਸੀ ਪੰਛੀ ਆ ਚੁੱਕੇ ਸਨ। ਹੰਸ, ਬਤਖ, ਪੋਕਰੇਡ, ਗੱਲ, ਤਾਰਨ ਅਤੇ ਪ੍ਰਵਾਸੀ ਪੰਛੀਆਂ ਤੋਂ ਇਲਾਵਾ ਹਰੀਕੇ ਕਈ ਸਥਾਨਕ ਸਪੀਸੀਜ਼ ਜਿਵੇਂ ਪੇਂਟਡ ਸ਼ਾਰਕ, ਰੁਫੂਸ-ਵੈਂਟੀਡ ਪ੍ਰਿੰਸੀਆ, ਯੂਰਸੀਅਨ ਈਗਲ ਆੱਲ, ਜੇਰਡਨ ਦਾ ਬੇਬਲ, ਆਦਿ ਹਰੀਕੇ ਨੂੰ ਆਪਣੇ ਵੱਲ ਖਿੱਚਦਾ ਹੈ। ਇਸੇ ਤਰ੍ਹਾਂ ਕੇਸ਼ੋਪੁਰ ਛਾਂਬ ਵਿਖੇ 30 ਦਸੰਬਰ ਤੱਕ ਕੀਤੀ ਪੰਦਰਵਾੜੇ ਦੀ ਮਰਦਮ ਸ਼ੁਮਾਰੀ ਵਿਚ 21,466 ਪੰਛੀਆਂ ਦੇ ਆਉਣ ਦਾ ਸੁਝਾਅ ਦਿੱਤਾ ਗਿਆ ਸੀ।