Home / ਘਰੇਲੂ ਨੁਸ਼ਖੇ / 1 ਰਾਤ ਚ ਹੀ ਅੱਖਾਂ ਦੇ ਕਾਲੇ ਘੇਰਿਆਂ ਤੋਂ ਪਾਵੋ ਛੁੱਟਕਾਰਾ

1 ਰਾਤ ਚ ਹੀ ਅੱਖਾਂ ਦੇ ਕਾਲੇ ਘੇਰਿਆਂ ਤੋਂ ਪਾਵੋ ਛੁੱਟਕਾਰਾ

ਅੱਜ ਕੱਲ੍ਹ ਜਿਸ ਤਰ੍ਹਾਂ ਮਨੁੱਖ ਦਾ ਜੀਵਨ ਬਦਲ ਰਿਹਾ ਹੈ , ਲੋਕ ਮੋਬਾਇਲ ਫੋਨਾਂ ਅਤੇ ਕੰਪਿਊਟਰਾਂ ਸਮੇਤ ਇਲੈਕਟ੍ਰੋਨਿਕ ਚੀਜ਼ਾਂ ਤੇ ਪੂਰੀ ਤਰ੍ਹਾਂ ਨਾਲ ਨਿਰਭਰ ਹੋ ਚੁੱਕੇ ਹਨ । ਬੇਸ਼ੱਕ ਮਨੁੱਖ ਨੂੰ ਇਨ੍ਹਾਂ ਚੀਜ਼ਾਂ ਦਾ ਬਹੁਤ ਲਾਭ ਪ੍ਰਾਪਤ ਹੁੰਦਾ ਹੈ , ਪਰ ਇਨ੍ਹਾਂ ਚੀਜ਼ਾਂ ਦਾ ਮਨੁੱਖ ਦੇ ਸ਼ਰੀਰ ਤੇ ਬਹੁਤ ਜ਼ਿਆਦਾ ਨੁਕਸਾਨ ਹੈ l

ਕਿਉਕਿ ਕਈ ਕਈ ਘੰਟੇ ਮਨੁੱਖ ਇਹਨਾਂ ਚੀਜ਼ਾਂ ਦੀ ਵਰਤੋਂ ਕਰਦੇ ਹਨ l ਜਿਸ ਨਾਲ ਮਨੁੱਖ ਦੀਆਂ ਅੱਖਾਂ , ਹੱਡੀਆਂ , ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ l ਇਸ ਨਾਲ ਚਿਹਰੇ ਦੀ ਖੂਬਸੂਰਤੀ ਦੀ ਘਟਦੀ ਹੈ, ਕਿਉਂਕਿ ਜ਼ਿਆਦਾ ਮਾਤਰਾ ਵਿੱਚ ਮੋਬਾਈਲ ਫੋਨ, ਕੰਪਿਊਟਰ ਦਾ ਇਸਤੇਮਾਲ ਕਰਨ ਨਾਲ ਅੱਖਾਂ ਨੀਚੇ ਕਾਲੇ ਘੇਰੇ ਪੈਂਦੇ ਹਨ l

ਜਿਸ ਨਾਲ ਚੇਹਰਾ ਬਦਸੂਰਤ ਦਿਖਣਾ ਸ਼ੁਰੂ ਹੋ ਜਾਂਦਾ ਹੈ l ਕਈ ਵਾਰ ਇਹ ਕਾਲੇ ਘੇਰੇ ਸਰੀਰ ਵਿਚ ਪੋਸ਼ਕ ਤੱਤਾਂ ਦੀ ਕਮੀ ਕਾਰਨ ਵੀ ਪੈਂਦੇ ਹਨ l ਇਸੇ ਦੇ ਚੱਲਦਿਆਂ ਅੱਜ ਅਸੀਂ ਅੱਖਾਂ ਨੀਚੇ ਪੈਣ ਵਾਲੇ ਕਾਲੇ ਘੇਰਿਆਂ ਨੂੰ ਹਟਾਉਣ ਦੇ ਲਈ ਕੁਝ ਘਰੇਲੂ ਨੁਸਖੇ ਤੁਹਾਡੇ ਨਾਲ ਸਾਂਝੇ ਕਰਾਂਗੇ ।

ਸਭ ਤੋਂ ਪਹਿਲਾਂ ਤੁਸੀਂ ਕੱਚਾ ਦੁੱਧ ਨੂੰ ਕੌਲੀ ਵਿਚ ਪਾ ਕੇ ਕੌਟਨ ਪੈਡ ਪਾ ਕੇ ਸਵੇਰੇ ਸਮੇਂ ਡੁਬੋ ਕੇ ਫਰਿੱਜ ਵਿੱਚ ਰੱਖ ਦੇਣਾ ਹੈ l ਫਿਰ ਦੁਪਹਿਰ ਸਮੇਂ ਇਹਨਾਂ ਕੌਟਨ ਪੈਡ ਨੂੰ ਆਪਣੀਆਂ ਅੱਖਾਂ ਉਪਰ ਪੰਦਰਾਂ ਤੋਂ ਵੀਹ ਮਿੰਟ ਰੱਖਣਾ ਹੈ ।

ਦੂਜਾ ਆਲੂ ਅਤੇ ਖੀਰਾ ਲੈਣਾ ਹੈ ਤੇ ਦੋਵਾਂ ਨੂੰ ਕੱਦੂਕਸ ਕਰ ਕੇ ਇਸ ਵਿੱਚ ਇੱਕ ਚਮਚ ਐਲੋਵੇਰਾ ਜੈੱਲ ਤੇ ਇਕ ਚਮਚ ਸ਼ਹਿਦ ਪਾ ਕੇ ਪੂਰੇ ਫੇਸ ਤੇ ਪੈਕ ਬਣਾ ਕੇ ਲਗਾਉਣਾ ਹੈ l ਇਸ ਦੇ ਨਾਲ ਵੀ ਸਰੀਰ ਨੂੰ ਬਹੁਤ ਸਾਰੇ ਫਾਇਦੇ ਮਿਲਣਗੇ ।

ਇਸ ਤੋਂ ਇਲਾਵਾ ਆਲੂ ਅਤੇ ਖੀਰੇ ਨੂੰ ਕੱਦੂਕਸ ਕਰਕੇ ਉਸ ਦਾ ਜੂਸ ਕੱਢ ਕੇ ਸ਼ਹਿਦ ਮਿਲਾ ਕੇ ਕਾਟਨ ਪੈਡਸ ਨਾਲ ਆਪਣੀਆਂ ਅੱਖਾਂ ਉੱਪਰ ਰੱਖਣਾ ਹੈ । ਚੌਥਾ ਤੁਸੀਂ ਰਾਤ ਨੂੰ ਸੌਣ ਲੱਗੇ ਵਿਟਾਮਿਨ ਈ ਦੇ ਕੈਪਸੂਲ ਵਿੱਚ ਥੋੜ੍ਹਾ ਜਿਹਾ ਗੁਲਾਬਜਲ ਪਾ ਕੇ ਸੌਣ ਤੋਂ ਪਹਿਲਾਂ ਆਪਣੀਆਂ ਅੱਖਾਂ ਦੇ ਨੀਚੇ ਲਗਾਉਣਾ ਹੈ

ਸਵੇਰੇ ਪਾਣੀ ਨਾਲ ਆਪਣਾ ਮੂੰਹ ਧੋ ਲੈਣਾ ਹੈ ਜਾਂ ਫਿਰ ਤੁਸੀਂ ਨਾਰੀਅਲ ਤੇ ਐਲੋਵੇਰਾ ਜੈੱਲ ਲੈ ਕੇ ਰਾਤ ਨੂੰ ਸੌਣ ਤੋਂ ਪਹਿਲਾਂ ਮਿਕਸ ਕਰ ਕੇ ਆਪਣੀਆਂ ਅੱਖਾਂ ਨੀਚੇ ਲਗਾ ਲੈਣਾ ਹੈ l ਇਸ ਦੇ ਨਾਲ ਅੱਖਾਂ ਦੀ ਥੱਲੇ ਬਣੇ ਕਾਲੇ ਘੇਰੇ ਦੂਰ ਹੋ ਜਾਣਗੇ l

ਉਪਰੋਕਤ ਲਿਖੀ ਜਾਣਕਾਰੀ ਸਬੰਧੀ ਹੋਰ ਜਾਣਕਾਰੀ ਹਾਸਲ ਕਰਨਾ ਚਹੁੰਦੇ ਹੋ ਤਾਂ ਨੀਚੇ ਇਕ ਵੀਡਿਓ ਦਿੱਤੀ ਗਈ ਹੈ l ਜਿਸ ਵੀਡੀਓ ਤੇ ਕਲਿਕ ਕਰਦੇ ਸਾਰ ਹੀ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਹੋਵੇਗੀ । ਨਾਲ ਹੀ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਵੀ ।