Home / ਘਰੇਲੂ ਨੁਸ਼ਖੇ / 100 ਰੋਗਾਂ ਤੋਂ ਛੁਟਕਾਰਾ ਪਾਓ, ਕਾਹੜੇ ਨਾਲ 15 ਮਿੰਟਾਂ ਵਿੱਚ ਕਰੋ ਤਿਆਰ

100 ਰੋਗਾਂ ਤੋਂ ਛੁਟਕਾਰਾ ਪਾਓ, ਕਾਹੜੇ ਨਾਲ 15 ਮਿੰਟਾਂ ਵਿੱਚ ਕਰੋ ਤਿਆਰ

ਗਲੋਅ ਦੀ ਬੇਲ ਬਹੁਤ ਸਾਰੇ ਗੁਣਾਂ ਨਾਲ ਭਰਪੂਰ ਹੁੰਦੀ ਹੈ। ਜੇਕਰ ਗਲੋਅ ਦਾ ਕਾੜਾ ਬਣਾ ਕੇ ਵਰਤਿਆ ਜਾਵੇ ਤਾਂ ਇਹ ਬਹੁਤ ਸਾਰੀਆਂ ਸਰੀਰਕ ਦਿੱਕਤਾਂ ਅਸਾਨੀ ਨਾਲ ਖ਼ਤਮ ਕਰ ਦਿੰਦਾ ਹੈ। ਇਸ ਤੋਂ ਇਲਾਵਾ ਗਲੋਅ ਦੇ ਪੱਤੇ ਜੇਕਰ ਰੋਜ਼ਾਨਾ ਦੋ ਜਾਂ ਤਿੰਨ ਵਾਰ ਵਰਤਿਆ ਜਾਵੇ ਤਾਂ ਇਹ ਸਰੀਰ ਵਿੱਚ ਇਨਫੈਕਸ਼ਨ ਆਦਿ ਨੂੰ ਖਤਮ ਕਰਨ ਵਿੱਚ ਬਹੁਤ ਸਹਾਇਕ ਹੁੰਦੇ ਹਨ।

ਗਲੋਅ ਦੀਆਂ ਟਾਹਣੀਆਂ ਦਾ ਜੇਕਰ ਕੁੱਟ ਕੇ ਚੂਰਣ ਬਣਾਇਆ ਜਾਵੇ ਤਾਂ ਇਹ ਬੁਖਾਰ, ਸਰਦੀ ਅਤੇ ਪੇਟ ਵਿੱਚ ਇਨਫੈਕਸ਼ਨ ਨੂੰ ਆਸਾਨੀ ਨਾਲ ਖ਼ਤਮ ਕਰ ਦਿੰਦਾ ਹੈ। ਇਸ ਤੋਂ ਸ਼ੂਗਰ, ਖਾਂਸੀ ਅਤੇ ਹੋਰ ਬਹੁਤ ਸਾਰੀਆਂ ਛੋਟੀਆਂ ਛੋਟੀਆਂ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ।ਅਸਲ ਵਿੱਚ ਗਲੋਅ ਖਾਣ ਲਈ ਬਹੁਤ ਜ਼ਿਆਦਾ ਕੌੜੀ ਹੁੰਦੀ ਹੈ। ਗਲੋਅ ਤੋਂ ਘਰੇਲੂ ਨੁਸਖਾ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਗਲੋਅ ਦੀਆਂ ਟਹਿਣੀਆਂ ਅਤੇ ਪੱਤਿਆਂ ਲੈ ਲਵੋ।

ਹੁਣ ਪੱਤਿਆਂ ਅਤੇ ਟਹਿਣੀਆਂ ਨੂੰ ਪਾਣੀ ਨਾਲ ਧੋ ਲਵੋ। ਹੁਣ ਟਹਿਣੀਆਂ ਨੂੰ ਚੰਗੀ ਤਰ੍ਹਾਂ ਛਿੱਲ ਕੇ ਛੋਟੇ-ਛੋਟੇ ਟੁਕੜਿਆਂ ਦੇ ਵਿੱਚ ਕੱਟ ਲਵੋ। ਹੁਣ ਪੱਤਿਆਂ ਨੂੰ ਵੀ ਕੱਟ ਲਵੋ। ਫਿਰ ਮਿਕਸੀ ਵਿਚ ਪਾ ਕੇ ਇਨ੍ਹਾਂ ਨੂੰ ਚੰਗੀ ਤਰ੍ਹਾਂ ਪੀਸ ਲਓ। ਹੁਣ ਇਸ ਨੂੰ ਇਕ ਬਰਤਨ ਵਿਚ ਕੱਢ ਲਵੋ। ਇਸ ਤੋਂ ਇਲਾਵਾ ਸਮੱਗਰੀ ਦੇ ਵਿੱਚ ਅੱਧਾ ਚਮਚ ਅਜਵਾਈਣ ਅਤੇ ਇਕ ਚਮਚ ਸੌਂਫ ਲਵੋ। ਕਿਉਂਕਿ ਸੌਂਫ ਅਜਵਾਇਣ ਮੋਟਾਪੇ ਨੂੰ ਘਟਾਉਣ ਵਿੱਚ ਬਹੁਤ ਸਹਾਇਕ ਹੁੰਦੀਆਂ ਹਨ।

ਹੁਣ ਇਕ ਬਰਤਨ ਵਿਚ ਤਕਰੀਬਨ ਦੋ ਗਲਾਸ ਪਾਣੀ ਦੇ ਲਵੋ। ਹੁਣ ਇਸ ਪਾਣੀ ਵਿੱਚ ਅਜਵਾਇਣ, ਸੌਂਫ ਅਤੇ ਪੀਸੇ ਹੋਏ ਪੱਤੇ ਅਤੇ ਟਹਿਣੀਆਂ ਪਾਓ। ਇਸ ਤੋਂ ਬਾਅਦ ਇਸ ਪਾਣੀ ਨੂੰ ਅੱਗ ਉੱਤੇ ਗਰਮ ਹੋਣ ਲਈ ਰੱਖ ਲਵੋ। ਲਗਾਤਾਰ 15 ਤੋਂ 20 ਮਿੰਟ ਤੱਕ ਇਸ ਨੂੰ ਚੰਗੀ ਤਰ੍ਹਾਂ ਗਰਮ ਕਰੋ। ਜਦੋਂ ਪਾਣੀ ਦੀ ਮਾਤਰਾ ਘੱਟ ਜਾਵੇ ਤਾਂ ਇਸ ਨੂੰ ਅੱਗ ਤੋਂ ਉਤਾਰ ਲਵੋ। ਹੁਣ ਇਸ ਕਾੜੇ ਨੂੰ ਦੂਜੇ ਬਰਤਨ ਵਿਚ ਪੁਣ ਕੇ ਕੱਢ ਲਵੋ।

ਅਤੇ ਠੰਡਾ ਹੋਣ ਲਈ ਰੱਖ ਲਵੋ।ਇਸ ਕਾੜੇ ਦੀ ਲਗਾਤਾਰ ਵਰਤੋਂ ਕਰਨੀ ਹੈ। ਰੋਜ਼ਾਨਾ ਸਵੇਰੇ-ਸ਼ਾਮ ਖਾਲੀ ਪੇਟ ਇਸ ਦੀ ਵਰਤੋਂ ਕਰਨ ਨਾਲ ਮੋਟਾਪਾ ਬਿਲਕੁਲ ਖਤਮ ਹੋ ਜਾਵੇਗਾ। ਸ਼ੂਗਰ ਰੋਗ ਤੋਂ ਵੀ ਰਾਹਤ ਪਾਉਣ ਲਈ ਇਹ ਕਾੜਾ ਬਹੁਤ ਲਾਭਕਾਰੀ ਹੈ। ਇੱਕ ਗੱਲ ਦਾ ਧਿਆਨ ਰੱਖਣਾ ਹੈ ਕਿ ਇਸ ਕਾੜ੍ਹੇ ਦੇ ਵਿੱਚ ਮਿਠਾ ਮਿਲਾ ਕੇ ਨਹੀਂ ਵਰਤਣਾ ਚਾਹੀਦਾ।

ਅਤੇ ਇਸ ਕਾੜੇ ਨੂੰ ਫਰਿੱਜ ਵਿਚ ਬਿਲਕੁਲ ਨਹੀਂ ਰੱਖਣਾ। ਇਸ ਤੋਂ ਇਲਾਵਾ ਇਹ ਕਾੜ੍ਹਾ ਕੋਸਾ ਜਿਹਾ ਵਰਤਣਾ ਚਾਹੀਦਾ ਹੈ ਅਜਿਹਾ ਕਰਨ ਨਾਲ ਜ਼ਿਆਦਾ ਲਾਭ ਮਿਲੇਗਾ। ਹੋਰ ਜਾਣਕਾਰੀ ਲਈ ਇਸ ਵੀਡੀਓ ਨੂੰ ਦੇਖੋ।