Home / ਤਾਜਾ ਜਾਣਕਾਰੀ / 17 ਸਾਲ ਦੀ ਕੁੜੀ ਨੇ ਕੀਤਾ ਜਹਾਜ਼ ਚੋਰੀ- ਫਿਰ ਜੋ ਹੋਇਆ ਉਡੇ ਸਭ ਦੇ ਹੋਸ਼ ਦੇਖੋ ਮੌਕੇ ਦੀ ਵੀਡੀਓ

17 ਸਾਲ ਦੀ ਕੁੜੀ ਨੇ ਕੀਤਾ ਜਹਾਜ਼ ਚੋਰੀ- ਫਿਰ ਜੋ ਹੋਇਆ ਉਡੇ ਸਭ ਦੇ ਹੋਸ਼ ਦੇਖੋ ਮੌਕੇ ਦੀ ਵੀਡੀਓ

ਜੋ ਹੋਇਆ ਉਡੇ ਸਭ ਦੇ ਹੋਸ਼

ਨਵੀਂ ਦਿੱਲੀ : ਅਮਰੀਕਾ ਦੇ ਕੈਲੀਫੋਰਨੀਆਂ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ 17 ਸਾਲ ਦੀ ਕੁੜੀ ਨੇ ਫਰੈਸਨੋ ਯੋਸ਼ਿਮਿਨ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਇਕ ਜਹਾਜ਼ ਚੋਰੀ ਕਰਨ ਦੀ ਕੋਸ਼ਿਸ਼ ਕੀਤੀ। ਉਹ ਇਸ ਵਿਚ ਕਾਮਯਾਬ ਵੀ ਹੋ ਗਈ ਪਰ ਜਦੋਂ ਉਸ ਨੇ ਜਹਾਜ਼ ਉਡਾਉਣ ਦੀ ਕੋਸ਼ਿਸ਼ ਕੀਤੀ ਤਾਂ ਜਹਾਜ਼ ਕੰਧ ਨਾਲ ਜਾ ਟਕਰਾਇਆ।

ਹੁਣ ਤੱਕ ਤੁਸੀ ਮੋਬਾਇਲ ਚੋਰੀ, ਗੱਡੀ ਅਤੇ ਮੋਟਕਸਾਇਕਲ ਚੋਰੀ ਕਰਨ ਦੀਆਂ ਘਟਨਾਵਾਂ ਬਾਰੇ ਸੁਣਿਆ ਅਤੇ ਵੇਖਿਆ ਹੋਵੇਗਾ ਪਰ ਅਮਰੀਕਾ ਤੋਂ ਜਹਾਜ਼ ਚੋਰੀ ਕਰ ਅਤੇ ਉਡਾਉਣ ਵਾਲੀ ਘਟਨਾ ਨੇ ਸੱਭ ਨੂੰ ਹੈਰਾਨ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਇਹ ਲੜਕੀ ਏਅਰਪੋਰਟ ਦੀ ਕੰਧ ਟੱਪ ਕੇ ਅੰਦਰ ਦਾਖਲ ਹੋਈ ਸੀ।

ਵੱਡੀ ਗੱਲ ਇਹ ਵੀ ਹੈ ਕਿ ਉਸ ਕੰਧ ‘ਤੇ ਕੰਡਿਆ ਵਾਲੀ ਤਾਰ ਵੀ ਲੱਗੀ ਹੋਈ ਸੀ ਪਰ ਬਾਵਜੂਦ ਇਸ ਦੇ ਉਹ ਕੰਧ ਟੱਪਣ ਵਿਚ ਕਾਮਯਾਬ ਰਹੀ। ਪੁਲਿਸ ਅਨੁਸਾਰ ਲੜਕੀ ਨੇ ਪਹਿਲਾ ਜਹਾਜ਼ ਦਾ ਇੰਜਣ ਚਾਲੂ ਕੀਤਾ ਪਰ ਇੰਜਣ ਚਾਲੂ ਹੋਣ ਤੋਂ ਬਾਅਦ ਉਹ ਜਹਾਜ਼ ਨੂੰ ਸੰਭਾਲ ਨਹੀਂ ਪਾਈ। ਜਹਾਜ਼ ਨੇ ਪਹਿਲਾਂ ਤਾਂ ਆਪਣੀ ਥਾਂ ਤੇ ਇਕ ਦੋ ਚੱਕਰ ਕੱਟਿਆ ਪਰ ਉਸ ਤੋਂ ਬਾਅਦ ਉਹ ਕੰਧ ਨਾਲ ਜਾ ਟਕਰਾਇਆ।

ਏਅਰਪੋਰਟ ਅੰਦਰ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋਈ ਲੜਕੀ ਨੇ ਦੱਸਿਆ ਕਿ ਉਹ ਕਮਰਸ਼ੀਅਲ ਟਰਮੀਨਲ ਅਤੇ ਫੌਜੀ ਖੇਤਰ ਤੋਂ ਲਗਭਗ 400 ਮੀਟਰ ਦੀ ਦੂਰੀ ‘ਤੇ ਸਥਿਤ ਇਕ ਵਾੜ ਦੁਆਰਾ ਹਵਾਈ ਅੱਡੇ ਦੇ ਅੰਦਰ ਦਾਖਲ ਹੋਈ। ਪੁਲਿਸ ਅਨੁਸਾਰ ਇਸ ਘਟਨਾ ਵਿਚ ਕੋਈ ਜਖ਼ਮੀ ਨਹੀਂ ਹੋਇਆ ਹੈ। ਹਵਾਈ ਅੱਡੇ ਨੇ ਇਸ ਪੂਰੀ ਘਟਨਾ ਦੀ ਵੀਡੀਓ ਵੀ ਜਾਰੀ ਕੀਤੀ ਹੈ ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਕੰਧ ਨਾਲ ਟਕਰਾਉਣ ਤੋਂ ਪਹਿਲਾਂ ਜਹਾਜ਼ ਚੱਕਰ ਲਗਾ ਰਿਹਾ ਹੈ।

ਪੁਲਿਸ ਨੇ ਲੜਕੀ ਨੂੰ ਗਿਰਫ਼ਤਾਰ ਕਰ ਲਿਆ ਹੈ ਅਤੇ ਨਾਲ ਹੀ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਉਸ ਨੇ ਜਹਾਜ਼ ਕਿਉਂ ਚੋਰੀ ਕੀਤਾ ਸੀ। ਅਧਿਕਾਰੀਆਂ ਨੇ ਪੂਰੀ ਘਟਨਾ ਦਾ ਸਬੰਧ ਕਿਸੇ ਵੀ ਅਤਿਵਾਦੀ ਗਤੀਵਿਧੀ ਨਾਲ ਜੋੜਨ ਤੋਂ ਇਨਕਾਰ ਕੀਤਾ ਹੈ।