Home / ਤਾਜਾ ਜਾਣਕਾਰੀ / 25-30 ਸਾਲ ਜਪੁ ਜੀ ਸਾਹਿਬ ਪੜ ਕੇ ਵੀ ਇਹ ਗੱਲ ਸਮਝ ਨਹੀਂ ਆਈ ਤਾਂ ਇਹ ਜਰੂਰ ਦੇਖੋ ਜੀ
<

25-30 ਸਾਲ ਜਪੁ ਜੀ ਸਾਹਿਬ ਪੜ ਕੇ ਵੀ ਇਹ ਗੱਲ ਸਮਝ ਨਹੀਂ ਆਈ ਤਾਂ ਇਹ ਜਰੂਰ ਦੇਖੋ ਜੀ

ਇਹ ਗੱਲ ਸਮਝ ਨਹੀਂ ਆਈ ਤਾਂ ਇਹ ਜਰੂਰ ਦੇਖੋ ਜੀ ।ਸੰਗਤ ਜੀ ਇਹ ਵੀਡੀਓ ਜਰੂਰ ਦੇਖਣਾ ਜੀ। ਜਪੁ ਜੀ ਸਾਹਿਬ (ਜਾਂ ਜਪੁ ਜੀ) ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਲਿਖੀ ਬਾਣੀ ਹੈ, ਜੋ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਭ ਤੋਂ ਪਹਿਲਾਂ ਦਰਜ ਹੈ।ਇਸ ਵਿੱਚ ਮੂਲ ਮੰਤਰ 38 ਪੌੜੀਆਂ ਅਤੇ 2 ਸਲੋਕ ਹਨ। ਇਹ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਗ 1 ਤੋਂ ਅੰਗ 8 ਤੱਕ ਸੁਭਾਇਮਾਨ ਹੈ।

ਇਹ ਇਕ ਪ੍ਰਬੰਧ ਕਾਵਿ ਹੈ ਭਾਵ ਕਿ ਇਸ ਵਿਚ ਵਿਚਾਰਾਂ ਨੂੰ ਇਕ ਕਾਵਿਕ ਲੜੀ ਵਿਚ ਪਰੋਇਆ ਗਿਆ ਹੈ। ਇਸ ਦੇ ਸ਼ੁਰੂ ਵਿੱਚ ਮੂਲ ਮੰਤਰ ਪਰਮਾਤਮਾ ਦੇ ਗੁਣ, ਮਿਜ਼ਾਜ ਅਤੇ ਸਰੂਪ ਬਾਰੇ ਦੱਸਦਾ ਹੈ। ਜਪੁਜੀ ਦਾ ਅਰਥ ਪਵਿੱਤਰ ਜਾਪ, ਅਦਵੈਤਵਾਦ ਅਤੇ ਇੱਕ-ਈਸ਼ਵਰਵਾਦ ਦਾ ਗੀਤ ਹੈ।ਇਹ ਰਚਨਾ ਗੁਰੂ ਗ੍ਰੰਥ ਸਾਹਿਬ ਦਾ ਸਾਰ ਹੈ। ਜਪੁਜੀ ਸਾਹਿਬ ਦੀ ਵਿਆਖਿਆ ਗੁਰੂ ਗ੍ਰੰਥ ਸਾਹਿਬ ਦਾ ਕੇਂਦਰੀ ਭਾਵ ਸਪਸ਼ਟ ਕਰ ਦਿੰਦੀ ਹੈ।ਜਪੁਜੀ ਸਾਹਿਬ ਦੇ ਕੁੱਲ 40 ਅੰਗ ਹਨ, ਦਰਸ਼ਨ ਅਤੇ ਸੰਗੀਤ ਸਹਿਤ ਕੁੱਲ ਕਲਾ ਪਸਾਰਾਂ ਨਾਲ ਓਤਪੋਤ ਹੋ ਇੱਕ ਸੰਪੂਰਨ ਨਾਯਾਬ ਕਲਾਕ੍ਰਿਤੀ ਹਨ ਅਤੇ ਨਾਲੋਂ ਨਾਲ ਹਰ ਇਕਾਈ ਦੀ ਆਪਣੀ ਵੱਖਰੀ ਪਛਾਣ ਅਤੇ ਅਹਿਮੀਅਤ ਹੈ ਅਤੇ ਹਰੇਕ ਆਪਣੇ ਆਪ ਵਿੱਚ ਸੰਪੂਰਨ ਪ੍ਰਗੀਤਕ ਕਾਵਿਮਈ ਕਲਾਕ੍ਰਿਤੀ ਹੈ।

ਮੂਲ ਮੰਤਰ ਤੋਂ ਬਾਦ ਜਪੁਜੀ ਸਾਹਿਬ ਦੀ ਪਹਿਲੀ ਪਉੜੀ ਵਿੱਚ “ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ॥” ਨਾਲ ਸਪਸ਼ਟ ਕੀਤਾ ਹੈ ਹੈ ਕਿ ‘ਕੇਵਲ ਸਰੀਰ ਨੂੰ ਸਾਫ਼ ਕਰਨ ਨਾਲ ਮਨ ਨੂੰ ਸਾਫ ਨਹੀਂ ਕੀਤਾ ਜਾ ਸਕਦਾ, ਚੁੱਪ ਕਰਕੇ ਹੀ ਸ਼ਾਂਤੀ ਨਹੀਂ ਮਿਲ ਸਕਦੀ, ਭੋਜਨ ਦੁਆਰਾ ਹੀ ਮਨੁੱਖ ਆਪਣੀ ਭੁੱਖ ਮਿਟਾ ਨਹੀਂ ਸਕਦਾ, ਪਵਿੱਤਰ ਹੋਣ ਲਈ ਬ੍ਰਹਮ ਦੇ ਪਿਆਰ ਵਿਚ ਰਹਿਣਾ ਚਾਹੀਦਾ ਹੈ। ਰੱਬ ਦੀ ਨੇੜਤਾ ਜਾਪ, ਸਿਮਰਨ ਇਲਾਹੀ ਮੱਦਦ ਅਤੇ ਹਿਰਦੇ ਦੀ ਸਫ਼ਾਈ ਨਾਲ ਹੀ ਪ੍ਰਾਪਤ ਹੋ ਸਕਦੀ ਹੈ।ਦੂਜੀ ਪਉੜੀ ਵਿੱਚ ਜ਼ੋਰ ਦੇ ਕੇ ਕਿਹਾ ਗਿਆ ਹੈ ਕਿ ਪਰਮਾਤਮਾ ਦੇ ਹੁਕਮ ਨਾਲ ਜ਼ਿੰਦਗੀ ਵਿੱਚ ਉਤਰਾਅ ਚੜਾਅ ਆਉਂਦਾ ਹੈ, ਉਹੀ ਹੈ ਜੋ ਦੁੱਖ ਅਤੇ ਖੁਸ਼ਹਾਲੀ ਦਾ ਕਾਰਨ ਬਣਦਾ ਹੈ,

ਉਸੇ ਦਾ ਹੁਕਮ ਮੁੜ ਜਨਮ ਤੋਂ ਮੁਕਤ ਕਰਦਾ ਹੈ, ਅਤੇ ਇਹ ਉਸਦਾ ਹੁਕਮ ਹੈ ਜਿਸ ਦੁਆਰਾ ਮਨੁੱਖ ਸਦਾ ਜਨਮ ਚੱਕਰ ਦੇ ਚੱਕਰ ਵਿੱਚ ਰਹਿੰਦਾ ਹੈ। ਹੁਕਮ ਵਿੱਚ ਚੱਲ ਰਹੇ ਇਸ ਵਿਰਾਟ ਕਾਰੋਬਾਰ ਨੂੰ ਸਮਝ ਕਿ ਹੀ ਹਊਮੈ ਤੋਂ ਮੁਕਤ ਹੋਇਆ ਜਾ ਸਕਦਾ। ਬੰਦੇ ਨੂੰ ਉਸਦੀ ਰਜ਼ਾ ਵਿੱਚ ਰਹਿਣਾ ਤੇ ਅਮਲ ਕਰਨਾ ਲਾਜ਼ਮੀ ਹੈ।