Home / ਘਰੇਲੂ ਨੁਸ਼ਖੇ / ਮੁਲ ਮੰਤਰ ਜਾਪ ਦਾ ਪੂਰਾ ਫਲ ਲੈਣਾ ਚਾਹੁੰਦੇ ਹੋ ਤਾਂ ਇਹਨਾਂ ਦੋ ਗੱਲਾਂ ਦਾ ਪੂਰਾ ਧਿਆਨ ਰਖੋ

ਮੁਲ ਮੰਤਰ ਜਾਪ ਦਾ ਪੂਰਾ ਫਲ ਲੈਣਾ ਚਾਹੁੰਦੇ ਹੋ ਤਾਂ ਇਹਨਾਂ ਦੋ ਗੱਲਾਂ ਦਾ ਪੂਰਾ ਧਿਆਨ ਰਖੋ

ਜਿਨ੍ਹਾਂ ਗੁਰੂ ਪਿਆਰਿਆ ਨੇ ਪ੍ਰਮਾਤਮਾ ਦਾ ਨਾਮ ਜਪਿਆ ਜਾਂ ਵਾਹਿਗੁਰੂ ਜੀ ਦੇ ਨਾਮ ਦਾ ਸੱਚੇ ਦਿਲ ਨਾਲ ਜਪਿਆ ਤਾਂ ਉਨ੍ਹਾਂ ਨੇ ਆਪਣੇ ਸਾਰੇ ਨਿੰਦਕ ਅਤੇ ਸਾਰੇ ਦੁਸਮਣ ਆਪਣੇ ਪੈਰੀ ਪਾ ਲਏ ਹਨ।

ਅਜਿਹਾ ਇਸ ਕਰਕੇ ਹੋਇਆ ਕਿਉਕਿ ਉਨ੍ਹਾਂ ਨੇ ਵਾਹਿਗੁਰੂ ਦੇ ਨਾਮ ਬਹੁਤ ਜਿਆਦਾ ਅਭਿਆਸ ਕੀਤਾ ਹੈ। ਸਤਗੁਰੂ ਫਰਮਾਉਦੇ ਹਨ ਕਿ ਸਭ ਤੋ ਵੱਡਾ ਨਾਮ ਹੈ। ਜਿਸ ਨੇ ਵੀ ਨਾਮ ਦਾ ਜਪਿਆ ਉਸ ਭਵਸਾਗਰ ਤਰ ਜਾਦਾ ਹੈ।

ਵਾਹਿਗੁਰੂ ਦਾ ਨਾਮ ਜਪਣ ਵਾਲੇ ਮਨੁੱਖ ਅੱਗੇ ਪ੍ਰਮਾਤਮਾ ਨੇ ਸੰਸਾਰ ਦੇ ਸਾਰੇ ਜੀਵ ਝੁਕਾ ਦਿੱਤੇ ਹਨ। ਉਸ ਮਨੁੱਖ ਦੇ ਰੋਮ-ਰੋਮ ਵਿੱਚ ਵਾਹਿਗੁਰੂ ਵੱਸ ਜਾਦਾ ਹੈ।ਪ੍ਰਮਾਤਮਾ ਦੇ ਨਾਮ ਵਿੱਚ ਬਹੁਤ ਜਿਆਦਾ ਸ਼ਕਤੀ ਹੈ ਇਸ ਕਰਕੇ ਸਾਰੇ ਇਸ ਅੱਗੇ ਝੁਕ ਜਾਦੇ ਹਨ।

ਅਜਿਹੀ ਹੀ ਇਕ ਵਾਪਰੀ ਮੁਕਤਸਰ ਸਾਹਿਬ ਦੇ ਇਕ ਬਦਮਾਸ ਨਾਲ ਵਾਪਰੀ ਸੀ। ਉਹ ਜਦੋ ਕਿਸੇ ਮਹਾਪੁਰਸ਼ ਕੋਲ ਗਿਆ ਤਾ ਮਹਾਪੁਰਸ਼ ਨੇ ਕਿਹਾ ਭਾਈ ਤੂੰ ਸਾਰੇ ਮਾੜੇ ਕੰਮ ਛੱਡ ਦੇ। ਤਾ ਉਸ ਬਦਮਾਸ ਨੇ ਕਿਹਾ ਬਾਬਾ ਜੀ ਮੈ ਸਾਰੇ ਮਾੜੇ ਕੰਮ ਛੱਡ ਤਾ ਦਵਾ ਪਰ ਮੇਰੇ ਦੁਸ਼ਮਣ ਬਹੁਤ ਹਨ।

ਫਿਰ ਬਾਬਾ ਜੀ ਨੇ ਕਿਹਾ ਉਨ੍ਹਾ ਦਾ ਤੂੰ ਫਿਕਰ ਨਾ ਕਰ ਉਹ ਅਸੀ ਮੁਕਾ ਦਿੰਦੇ ਹਾ। ਤੂੰ ਚਾਲੀ ਦਿਨ ਮੂਲਮੰਤਰ ਦਾ ਪਾਠ ਕਰ। ਇਹ ਪਾਠ ਲਗਾਤਾਰ ਕਰਨਾ ਹੈ।ਮੂਲਮੰਤਰ ਦਾ ਲਗਾਤਾਰ ਜਾਪ ਕਰਨ ਨਾਲ ਤੇਰੇ ਸਾਰੇ ਦੁਸ਼ਮਣ ਤੇਰੇ ਪੈਰੀ ਪੈ ਜਾਣਗੇ।

ਫਿਰ ਬਾਬਾ ਜੀ ਦੇ ਹੁਕਮ ਅਨੁਸਾਰ ਹੀ ਉਸ ਬਦਮਾਸ ਨੇ ਅੰਮ੍ਰਿਤ ਛੱਕ ਲਿਆ ਅਤੇ ਚਾਲੀ ਦਿਨ ਲਗਾਤਾਰ ਜਾਪ ਕੀਤਾ ਤਾ ਬਾਬਾ ਜੀ ਦੇ ਦੱਸੇ ਅਨੁਸਾਰ ਉਸ ਦੇ ਸਾਰੇ ਦੁਸ਼ਮਣ ਚਾਲੀਵੇ ਦਿਨ ਇੱਕਠੇ ਹੋ ਕੇ ਆ ਗਏ ਅਤੇ ਕਹਿਣ ਲੱਗੇ ਜਦੋ ਤੂੰ ਬਦਮਾਸ ਜਾ ਚੋਰ ਸੀ ਉਸ ਸਮੇ ਤੂੰ ਸਾਡਾ ਦੁਸਮਣ ਸੀ ਪਰ ਹੁਣ ਤੂੰ ਸਾਡਾ ਦੁਸਮਣ ਨਹੀ ਰਿਹਾ।

ਹੁਣ ਦੁਸਮਣ ਉਸ ਦੇ ਪੈਰੀ ਆਣ ਕੇ ਪੈ ਗਏ। ਫਿਰ ਉਸ ਬਦਮਾਸ ਨੇ ਵਾਹਿਗੁਰੂ ਦੇ ਨਾਮ ਦਾ ਜਾਪ ਕਰਨਾ ਨਹੀ ਛੱਡਿਆ। ਇਕ ਆਇਆ ਕਿ ਉਹ ਬਹੁਤ ਚੰਗਾ ਇਨਸਾਨ ਬਣ ਗਿਆ। ਇਸੇ ਤਰ੍ਹਾ ਪ੍ਰਮਾਤਮਾ ਦੇ ਨਾਮ ਵਿਚ ਬਹੁਤ ਜਿਆਦਾ ਸ਼ਕਤੀ ਹੈ। ਹੋਰ ਵਧੇਰੀ ਜਾਣਕਾਰੀ ਲਈ ਇਸ ਵਿਡੀਓ ਨੂੰ ਜਰੂਰ ਦੇਖੋ।