Home / ਤਾਜਾ ਜਾਣਕਾਰੀ / 26 ਲੱਖ ਦੀ ਇਸ ਤਰੀਕੇ ਨਾਲ ਠੱਗੀ ਮਾਰੀ ਕਨੇਡਾ ਭੇਜਣ ਦੇ ਨਾਮ ਤੇ – ਤਾਜਾ ਵੱਡੀ ਖਬਰ

26 ਲੱਖ ਦੀ ਇਸ ਤਰੀਕੇ ਨਾਲ ਠੱਗੀ ਮਾਰੀ ਕਨੇਡਾ ਭੇਜਣ ਦੇ ਨਾਮ ਤੇ – ਤਾਜਾ ਵੱਡੀ ਖਬਰ

ਇਸ ਤਰੀਕੇ ਨਾਲ ਠੱਗੀ ਮਾਰੀ ਕਨੇਡਾ ਭੇਜਣ ਦੇ ਨਾਮ ਤੇ

ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੇ ਮੋਗੇ ਤੋਂ ਆ ਰਹੀ ਹੈ। ਕੇ ਇਕ ਪ੍ਰੀਵਾਰ ਨੂੰ ਕਨੇਡਾ ਦਾ ਭੇਜਣ ਦਾ ਲਾਰਾ ਲਾ ਕੇ 26 ਲੱਖ ਰੁਪਏ ਤੱਗ ਲਏ ਗਏ ਹਨ। ਕਨੇਡਾ ਜਾਣ ਦੇ ਸੁਪਨੇ ਨੂੰ ਪੂਰਾ ਕਰਨ ਵਾਸਤੇ ਪੰਜਾਬੀ ਨੌਜਵਾਨ ਕੁੜੀਆਂ ਮੁੰਡੇ ਸਭ ਕੁਝ ਕਰਨ ਵਾਸਤੇ ਤਿਆਰ ਰਹਿੰਦੇ ਹਨ ਭਾਵੇ ਪੈਸਿਆਂ ਦੀ ਗੱਲ ਹੋਵੇ ਭਾਵੇ ਹੋਵੇ ਆਈਲਟਸ ਵਿਚੋਂ ਲਏ ਜਾਣ ਵਾਲੇ ਬੈਂਡਾਂ ਦੀ ਅਤੇ ਇਸੇ ਚੱਕਰ ਚ ਕਈ ਕਨੇਡਾ ਜਾਣ ਦੇ ਨਾਮ ਤੇ ਠੱਗੇ ਵੀ ਜਾਂਦੇ ਹਨ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਪਿੰਡ ਪੱਤੋ ਹੀਰਾ ਸਿੰਘ ਵਾਸੀ ਰਣਧੀਰ ਸਿੰਘ ਨੇ ਮੋਗਾ ਦੇ ਇਮੀਗ੍ਰੇਸ਼ਨ ਸੰਚਾਲਕ ’ਤੇ ਉਸ ਦੀ ਲੜਕੀ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ 26 ਲੱਖ ਰੁਪਏ ਦੀ ਠੱਗੀ ਕੀਤੇ ਜਾਣ ਦਾ ਦੋਸ਼ ਲਾਇਆ ਹੈ। ਪੁਲਸ ਨੇ ਜਾਂਚ ਤੋਂ ਬਾਅਦ

ਇਮੀਗ੍ਰੇਸ਼ਨ ਸੰਚਾਲਕ ਖਿਲਾਫ ਮਾਮਲਾ ਦਰਜ ਕਰ ਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਕੀ ਹੈ ਸਾਰਾ ਮਾਮਲਾ ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੀ ਸ਼ਿਕਾਇਤ ’ਚ ਉਨ੍ਹਾਂ ਕਿਹਾ ਕਿ ਉਸ ਦੀ ਲੜਕੀ ਨੇ ਨਰਸਿੰਗ ਦਾ ਕੋਰਸ ਕੀਤਾ ਹੋਇਆ ਹੈ ਅਤੇ ਉਹ ਵਿਦੇਸ਼ ਜਾਣ ਦੀ ਚਾਹਵਾਨ ਸੀ। ਉਸ ਨੇ ਆਪਣੇ ਇਕ ਰਿਸ਼ਤੇਦਾਰ ਰਾਹੀਂ ਇਮੀਗ੍ਰੇਸ਼ਨ ਸੰਚਾਲਕ ਅਤੇ ਟਰੈਵਲ ਏਜੰਟ ਰਣਜੀਤ ਸਿੰਘ ਮੱਟੂ ਨਿਵਾਸੀ ਡਾਲਾ ਜੋ ਡਬਲਯੂ. ਡਬਲਯੂ. ਓ. ਐੱਸ. ਨਾਂ ਦਾ ਦਫਤਰ ਸੈਂਟਰ ਜੇਲ ਮੋਗਾ ਕੋਲ ਚਲਾਉਂਦਾ ਹੈ। ਅਸੀਂ ਉਸ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਕਿਹਾ ਕਿ ਉਹ ਉਨ੍ਹਾਂ ਦੀ ਲੜਕੀ ਕੁਲਵਿੰਦਰ ਕੌਰ ਨੂੰ ਕੈਨੇਡਾ ਭੇਜ ਦੇਵੇਗਾ,

ਜਿਸ ’ਤੇ 30 ਲੱਖ ਰੁਪਏ ਖਰਚ ਆਵੇਗਾ ਅਤੇ ਸਾਡੀ 26 ਲੱਖ ਰੁਪਏ ’ਚ ਗੱਲ ਤੈਅ ਹੋ ਗਈ । ਅਸੀਂ ਆਪਣੀ ਲੜਕੀ ਦਾ ਪਾਸਪੋਰਟ, ਪੈਨਕਾਰਡ, ਸਕੂਲ ਸਰਟੀਫਿਕੇਟ ਅਤੇ ਹੋਰ ਦਸਤਾਵੇਜ਼ ਉਸ ਨੂੰ ਦੇ ਦਿੱਤੇ ਅਤੇ ਇਕ ਜੁਲਾਈ 2014 ਤੋਂ ਬਾਅਦ ਹੌਲੀ-ਹੌਲੀ ਕਰ ਕੇ ਉਸ ਨੂੰ 26 ਲੱਖ ਰੁਪਏ ਦੇ ਦਿੱਤੇ। ਉਸ ਨੇ ਕਿਹਾ ਕਿ ਤੁਹਾਡੀ ਲੜਕੀ ਦਾ ਵੀਜ਼ਾ ਜਲਦੀ ਹੀ ਆ ਜਾਵੇਗਾ। ਕੁਝ ਦਿਨਾਂ ਬਾਅਦ ਉਸ ਨੇ ਕਿਹਾ ਕਿ ਕੁਲਵਿੰਦਰ ਕੌਰ ਦਾ ਵੀਜ਼ਾ ਅਤੇ ਟਿਕਟ ਵੀ ਆ ਗਈ ਹੈ , ਤੁਸੀਂ ਦਿੱਲੀ ਪਹੁੰਚੋ, ਜਿਸ ’ਤੇ ਅਸੀਂ ਦਿੱਲੀ ਪਹੁੰਚ ਗਏ। ਜਦੋਂ ਅਸੀਂ ਏਅਰਪੋਰਟ ’ਤੇ ਪੁੱਜੇ ਤਾਂ ਕਥਿਤ ਟਰੈਵਲ ਏਜੰਟ ਰਣਜੀਤ ਸਿੰਘ ਮੱਟੂ ਨੇ ਸਾਨੂੰ ਕਿਹਾ ਕਿ

ਟਿਕਟ ’ਚ ਕੋਈ ਖਰਾਬੀ ਹੈ, ਇਸ ਲਈ 4 ਦਿਨ ਰੁਕਣਾ ਪਵੇਗਾ, ਉਸ ਨੇ ਸਾਨੂੰ ਉਥੇ ਹੋਟਲ ਬੁੱਕ ਕਰਵਾ ਕੇ ਰੁਕਣ ਲਈ ਕਿਹਾ ਪਰ ਇਸ ਤੋਂ ਬਾਅਦ ਵੀ ਗੱਲ ਨਹੀਂ ਬਣੀ ਅਤੇ ਉਸ ਨੇ ਸਾਨੂੰ ਵਾਪਸ ਭੇਜ ਦਿੱਤਾ। ਦੁਬਾਰਾ ਫਿਰ ਸਾਨੂੰ ਦਿੱਲੀ ਬੁਲਾਇਆ ਅਤੇ ਇਸੇ ਤਰ੍ਹਾਂ ਕੀਤਾ। ਸਾਨੂੰ ਸ਼ੱਕ ਹੋ ਗਿਆ, ਇਸ ਦੌਰਾਨ ਪਤਾ ਲੱਗਾ ਕਿ ਜੋ ਉਹ ਵੀਜ਼ਾ ਸਾਨੂੰ ਦਿਖਾ ਰਿਹਾ ਹੈ, ਉਹ ਜਾਅਲੀ ਹੈ, ਜਿਸ ’ਤੇ ਅਸੀਂ ਆਪਣੇ ਪੈਸੇ ਵਾਪਸ ਕਰਨ ਦੀ ਮੰਗ ਕੀਤੀ ਤਾਂ ਉਸ ਨੇ ਸਾਨੂੰ ਦੋ ਚੈੱਕ 15 ਲੱਖ ਰੁਪਏ ਦੇ ਕੱਟ ਦਿੱਤੇ ਪਰ ਉਹ ਦੋਵੇਂ ਹੀ ਬਾਊਂਸ ਹੋ ਗਏ। ਇਸ ਤਰ੍ਹਾਂ ਕਥਿਤ ਮੁਲਜ਼ਮ ਨੇ ਮੇਰੀ ਲੜਕੀ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ

26 ਲੱਖ ਰੁਪਏ ਦੀ ਧੋਖਾਦੇਹੀ ਕੀਤੀ ਹੈ। ਕੀ ਹੋਈ ਪੁਲਸ ਕਾਰਵਾਈ ਜ਼ਿਲਾ ਪੁਲਸ ਮੁਖੀ ਦੇ ਨਿਰਦੇਸ਼ਾਂ ’ਤੇ ਇਸ ਦੀ ਜਾਂਚ ਐਂਟੀ ਹਿਊਮਨ ਟ੍ਰੈਫਕਿੰਗ ਯੂਨਿਟ ਮੋਗਾ ਵੱਲੋਂ ਕੀਤੀ ਗਈ, ਜਿਸ ਦੀ ਜਾਂਚ ਸਹਾਇਕ ਥਾਣੇਦਾਰ ਮੋਹਨ ਲਾਲ ਵੱਲੋਂ ਕੀਤੀ ਗਈ ਅਤੇ ਉਸ ਨੇ ਦੋਵਾਂ ਧਿਰਾਂ ਨੂੰ ਜਾਂਚ ’ਚ ਸ਼ਾਮਲ ਹੋਣ ਲਈ ਬੁਲਾਇਆ। ਜਾਂਚ ਤੋਂ ਬਾਅਦ ਉਨ੍ਹਾਂ ਜਾਂਚ ਰਿਪੋਰਟ ਐਂਟੀ ਹਿਊਮਨ ਟ੍ਰੈਫਕਿੰਗ ਸੈੱਲ ਦੇ ਇੰਚਾਰਜ ਵੇਦ ਪ੍ਰਕਾਸ਼ ਸ਼ਰਮਾ ਨੂੰ ਸੌਂਪ ਦਿੱਤੀ ਅਤੇ ਸ਼ਿਕਾਇਤਕਰਤਾ ਦੇ ਦੋਸ਼ ਸਹੀ ਪਾਏ ਜਾਣ ’ਤੇ

ਜ਼ਿਲਾ ਪੁਲਸ ਮੁਖੀ ਮੋਗਾ ਦੇ ਨਿਰਦੇਸ਼ਾਂ ’ਤੇ ਥਾਣਾ ਸਿਟੀ ਮੋਗਾ ’ਚ ਇਮੀਗ੍ਰੇਸ਼ਨ ਸੰਚਾਲਕ ਰਣਜੀਤ ਸਿੰਘ ਮੱਟੂ ਪੁੱਤਰ ਫਤਿਹ ਸਿੰਘ ਵਾਸੀ ਡਾਲਾ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕਰ ਲਿਆ ਗਿਆ। ਇਸ ਮਾਮਲੇ ਦੀ ਅਗਲੇਰੀ ਜਾਂਚ ਕਰ ਰਹੇ ਥਾਣੇਦਾਰ ਵੇਦ ਪ੍ਰਕਾਸ਼ ਨੇ ਦੱਸਿਆ ਕਿ ਕਥਿਤ ਮੁਲਜ਼ਮ ਖਿਲਾਫ ਪਹਿਲਾਂ ਵੀ ਵੱਖ-ਵੱਖ ਮਾਮਲੇ ਦਰਜ ਹਨ, ਜਿਸ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।