Home / ਤਾਜਾ ਜਾਣਕਾਰੀ / 300 ਸਾਲਾਂ ਬਾਅਦ ਇਸ ਪਿੰਡ ਚ ਘੋੜੀ ਤੇ ਚੜਿਆ ਲਾੜਾ – ਤਾਜਾ ਵੱਡੀ ਹੈਰਾਨੀਜਨਕ ਖਬਰ

300 ਸਾਲਾਂ ਬਾਅਦ ਇਸ ਪਿੰਡ ਚ ਘੋੜੀ ਤੇ ਚੜਿਆ ਲਾੜਾ – ਤਾਜਾ ਵੱਡੀ ਹੈਰਾਨੀਜਨਕ ਖਬਰ

ਆਈ ਤਾਜਾ ਵੱਡੀ ਖਬਰ

ਅੱਜ ਦੀ ਸਦੀ ਵਿਚ ਜਿੱਥੇ ਲੋਕ ਚੰਨ ਉਪਰ ਵੱਸਣ ਦੇ ਸੁਪਨੇ ਵੇਖਦੇ ਹਨ। ਕਿਉਂਕਿ ਇਸ ਸਮੇਂ ਮਨੁੱਖ ਤੇ ਸਾਇੰਸ ਨੇ ਇੰਨੀ ਜ਼ਿਆਦਾ ਤਰੱਕੀ ਕਰ ਲਈ ਹੈ। ਕੀ ਕੋਈ ਵੀ ਸੁਪਨਾ ਪੂਰਾ ਕਰਨਾ ਅਧੂਰਾ ਨਹੀਂ ਰਿਹਾ ਹੈ। ਇਹ ਸਭ ਕੁਝ ਮਨੁੱਖ ਗਿਆਨ ਦੇ ਸਿਰ ਤੇ ਕਰ ਰਿਹਾ ਹੈ। ਕਿਉਂ ਕਿ ਇਨਸਾਨ ਨੂੰ ਹਰ ਗੱਲ ਦੀ ਤਰਕ ਦੀ ਸਮਝ ਆ ਗਈ ਹੈ। ਉਥੇ ਹੀ ਦੁਨੀਆ ਵਿੱਚ ਅਜੇ ਵੀ ਕੁਝ ਰੂੜੀਵਾਦੀ ਲੋਕਾਂ ਵੱਲੋਂ ਪੁਰਾਣੇ ਹੀ ਭੇਦਭਾਵ ਅਤੇ ਜਾਤ-ਪਾਤ ਨੂੰ ਲੈ ਕੇ ਵਿਤਕਰੇ ਕੀਤੇ ਜਾਂਦੇ ਹਨ। ਪਰ ਬਹੁਤ ਸਾਰੇ ਅਗਾਂਹ ਵਧੂ ਸੋਚ ਦੇ ਲੋਕਾਂ ਵੱਲੋ ਇਹਨਾ ਵਿਤਕਰਿਆਂ ਨੂੰ ਖਤਮ ਕੀਤੇ ਜਾਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਜਿਸ ਸਦਕਾ ਅੱਜ ਦੇ ਸਮਾਜ ਵਿੱਚ ਸਾਰਿਆਂ ਨੂੰ ਬਰਾਬਰਤਾ ਦਾ ਹੱਕ ਮਿਲ ਸਕੇ। ਕਿਉਂਕਿ ਸਾਡੇ ਦੇਸ਼ ਦਾ ਸੰਵਿਧਾਨ ਹਰ ਇੱਕ ਨੂੰ ਬਰਾਬਰ ਰਹਿਣ ਦਾ ਅਧਿਕਾਰ ਦਿੰਦਾ ਹੈ।

ਹੁਣ 300 ਸਾਲਾਂ ਬਾਅਦ ਇਸ ਪਿੰਡ ਵਿੱਚ ਘੋੜੀ ਤੇ ਲਾੜਾ ਚੜ੍ਹਿਆ ਹੈ ਜਿਸ ਬਾਰੇ ਹੈਰਾਨੀਜਨਕ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਦੇ ਗੋਬਿੰਦਪੁਰਾ ਤੋਂ ਸਾਹਮਣੇ ਆਈ ਹੈ। ਜਿੱਥੇ ਇਹ ਪਿੰਡ 300 ਸਾਲ ਪਹਿਲਾਂ ਵਸਿਆ ਸੀ। ਉੱਥੇ ਹੀ ਇਸ ਪਿੰਡ ਦੀ ਆਬਾਦੀ 2000 ਦੇ ਕਰੀਬ ਦੱਸੀ ਜਾਂਦੀ ਹੈ ਜਿਸ ਵਿੱਚ ਦੋ ਬਰਾਦਰੀਆਂ ਦੇ ਲੋਕ ਰਹਿੰਦੇ ਹਨ। ਇਕ ਰਾਜਪੂਤ ਤੇ ਦੂਜਾ ਹੇੜੀ, ਜਿੱਥੇ ਰਾਜਪੂਤ ਸਮਾਜ ਨੂੰ ਉੱਚ ਸਮਾਜ ਸਮਝਿਆ ਜਾਂਦਾ ਹੈ ਜਿਸ ਦੀ ਗਿਣਤੀ 1200 ਦੇ ਕਰੀਬ ਹੈ। ਉੱਥੇ ਹੀ ਹੇੜੀ ਸਮਾਜ ਦੇ ਲੋਕਾਂ ਦੀ ਗਿਣਤੀ 800 ਹੈ।

ਹੁਣ ਪਿੰਡ ਦੀ ਪੰਚਾਇਤ ਵੱਲੋਂ ਬੀਰ ਸਿੰਘ ਵੱਲੋਂ ਪਿੰਡ ਵਿੱਚ ਇਸ ਜਾਤ-ਪਾਤ ਦੇ ਵਿਤਕਰੇ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹੇੜੀ ਸਮਾਜ ਦੇ ਲੋਕਾਂ ਨੂੰ ਧੂਮਧਾਮ ਨਾਲ ਵਿਆਹ ਕਰਨ ਅਤੇ ਲਾੜੇ ਨੂੰ ਘੋੜੀ ਚੜ੍ਹਾਉਣ ਤੋਂ ਇਨਕਾਰ ਕੀਤਾ ਗਿਆ ਸੀ। ਇਹ ਕੋਸ਼ਿਸ਼ 300 ਸਾਲ ਪਹਿਲਾਂ ਵੀ ਕੀਤੀ ਗਈ ਸੀ ਪਰ ਉਸ ਸਮੇਂ ਦੀ ਪੰਚਾਇਤ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਸੀ। ਪਰ ਹੁਣ ਪਿੰਡ ਵਿਚ ਇਕ ਖੇੜੀ ਸਮਾਜ ਦੇ ਮੁੰਡੇ ਦਾ ਵਿਆਹ ਹੋਣ ਦੀ ਖਬਰ ਪ੍ਰਾਪਤ ਹੋਈ,ਜਿਸ ਤੇ ਰਾਜਪੂਤ ਸਮਾਜ ਦੇ ਕੁਝ ਪ੍ਰਮੁੱਖ ਵਿਅਕਤੀਆਂ ਨੂੰ ਲੈ ਕੇ ਲਾੜੇ ਦੇ ਘਰ ਜਾ ਕੇ ਉਨ੍ਹਾਂ ਨੂੰ ਧੂਮਧਾਮ ਨਾਲ ਵਿਆਹ ਕਰਨ ਅਤੇ ਲਾੜੇ ਨੂੰ ਘੋੜੀ ਚੜ੍ਹਾਉਣ ਲਈ ਆਖਿਆ।

ਜਿਸ ਤੋਂ ਬਾਅਦ ਇਹ ਵਿਆਹ ਪੂਰੇ ਰਸਮਾਂ ਰਿਵਾਜਾਂ ਦੇ ਨਾਲ ਕੀਤਾ ਗਿਆ ਅਤੇ ਲਾੜੇ ਨੂੰ ਪਿੰਡ ਵਿੱਚ ਘੋੜੀ ਤੇ ਪਹਿਲੀ ਵਾਰ ਵਿਦਾ ਕੀਤਾ ਗਿਆ। ਇਸ ਦੇ ਨਾਲ ਹੀ ਪਿੰਡ ਦੇ ਰਾਜਪੂਤ ਸਮਾਜ ਵੱਲੋਂ ਕੋਈ ਵੀ ਨਰਾਜ਼ਗੀ ਜ਼ਾਹਿਰ ਨਹੀਂ ਕੀਤੀ ਗਈ ਹੈ। ਜਿਸ ਸਦਕਾ ਦੋਹਾਂ ਬਰਾਦਰੀਆਂ ਨੂੰ ਪਿੰਡ ਵਿੱਚ ਬਰਾਬਰ ਰਹਿ ਕੇ ਪਿਆਰ ਨਾਲ ਸਾਰੀਆਂ ਰਸਮਾਂ ਤੇ ਸਾਰੀਆਂ ਖੁਸ਼ੀਆਂ ਬਰਕਰਾਰ ਰੱਖਣ ਲਈ ਕਿਹਾ ਗਿਆ ਹੈ। ਇਸ ਘਟਨਾ ਦੀ ਚਰਚਾ ਸਭ ਪਾਸੇ ਹੋ ਰਹੀ ਹੈ।