Home / ਵਾਇਰਲ / 38 ਸਾਲਾਂ ਤੋਂ ਇਸ ਬੋਰੀਆਂ ਵਾਲੇ ਬਾਬੇ ਨੇ ਨਹੀਂ ਖਾਧਾ ਅੰਨ ਦਾ ਕੋਈ ਦਾਣਾ ਦੇਖੋ ਤਸਵੀਰਾਂ

38 ਸਾਲਾਂ ਤੋਂ ਇਸ ਬੋਰੀਆਂ ਵਾਲੇ ਬਾਬੇ ਨੇ ਨਹੀਂ ਖਾਧਾ ਅੰਨ ਦਾ ਕੋਈ ਦਾਣਾ ਦੇਖੋ ਤਸਵੀਰਾਂ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਦਿਹਾੜੇ ਤੇ ਕਈ ਲੱਖ ਦੀ ਗਿਣਤੀ ਵਿੱਚ ਸੰਗਤਾਂ ਸੁਲਤਾਨਪੁਰ ਲੋਧੀ ਵਿਖੇ ਗੁਰੂ ਘਰ ਦੇ ਦਰਸ਼ਨ ਕਰਨ ਪਹੁੰਚੀਆਂ। ਇਸ ਸੰਗਤ ਵਿੱਚ ਕਿੰਨੇ ਹੀ ਨਿਹੰਗ ਸਿੰਘ ਸੰਤ ਮਹਾਤਮਾ ਅਤੇ ਹੋਰ ਸ਼ਰਧਾਲੂ ਸ਼ਾਮਿਲ ਸਨ। ਜਿਨ੍ਹਾਂ ਨੇ ਗੁਰੂ ਘਰ ਪਹੁੰਚ ਕੇ ਸ਼ਰਧਾ ਨਾਲ ਸੀਸ ਝੁਕਾਇਆ ਪੰਜਾਬ ਸਰਕਾਰ ਵੱਲੋਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਥੇ ਵਿਸ਼ੇਸ਼ ਸਮਾਗਮ ਕੀਤੇ ਗਏ। ਸਾਰੇ ਪੰਜਾਬ ਵਿੱਚੋਂ ਸਰਕਾਰ ਵੱਲੋਂ ਫ਼ਰੀ ਬੱਸ ਸੇਵਾ ਸ਼ੁਰੂ ਕੀਤੀ ਗਈ ਸੀ।

ਇਹ ਬੱਸਾਂ ਸੰਗਤਾਂ ਨੂੰ ਸੁਲਤਾਨਪੁਰ ਲੋਧੀ ਦੇ ਗੁਰੂ ਘਰਾਂ ਦੇ ਦਰਸ਼ਨ ਕਰਵਾ ਕੇ ਵਾਪਿਸ ਘਰ ਛੱਡਦੀਆਂ ਰਹੀਆਂ। ਇਸ ਸਾਰੇ ਸਮਾਗਮ ਵਿੱਚ ਇੱਕ ਬਜ਼ੁਰਗ ਵੀ ਦੇਖਿਆ ਗਿਆ। ਜੋ ਸਭ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣਿਆ ਰਿਹਾ। ਇਸ ਬਜ਼ੁਰਗ ਨੇ ਬੋਰੀਆਂ ਦੇ ਕੱਪੜੇ ਪਹਿਨੇ ਹੋਏ ਸੀ। ਜੋ ਉਸਨੇ ਖੁਦ ਸਿਲਾਈ ਕੀਤੇ ਸਨ। ਉਸ ਦੇ ਸਿਰ ਉੱਤੇ ਦਸਤਾਰ ਵੀ ਬੋਰੀਆਂ ਦੀ ਹੀ ਸੀ। ਇਸ ਕਰਨ ਸਿੰਘ ਹੈ ਅਤੇ ਉਹ ਰਾਜਸਥਾਨ ਦਾ ਰਹਿਣ ਵਾਲਾ ਹੈ।

ਬਜ਼ੁਰਗ ਨੇ ਜਾਣਕਾਰੀ ਦਿੱਤੀ ਹੈ ਕਿ ਉਸ ਨੇ 38 ਸਾਲ ਤੋਂ ਪੈਰਾਂ ਵਿੱਚ ਕੋਈ ਜੁੱਤੀ ਜਾਂ ਚੱਪਲ ਨਹੀਂ ਪਹਿਨੀ। ਉਸ ਨੇ ਅਨਾਜ ਵੀ ਨਹੀਂ ਖਾਧਾ। ਉਹ ਸਿਰਫ਼ ਕੱਚੀਆਂ ਸਬਜ਼ੀਆਂ ਅਤੇ ਫਲ ਹੀ ਖਾਂਦਾ ਹੈ ਅਤੇ ਬੋਰੀਆਂ ਤੋਂ ਬਣਾਏ ਹੋਏ ਸੂਟ ਹੀ ਪਾਉਂਦਾ ਹੈ। ਇਸ ਬਜ਼ੁਰਗ ਨੇ ਸੰਕਲਪ ਕੀਤਾ ਹੈ ਕਿ ਜਦੋਂ ਤੱਕ ਭਾਰਤ ਵਿੱਚ ਖ਼ਾਲਸੇ ਦਾ ਰਾਜ ਨਹੀਂ ਹੋ ਜਾਂਦਾ। ਉਹ ਨਾ ਤਾਂ ਪੈਰਾਂ ਵਿੱਚ ਜੁੱਤੀ ਪਹਿਨੇਗਾ ਅਤੇ ਨਾ ਹੀ ਅੰਨ ਖਾਵੇਗਾ। ਇੱਥੋਂ ਤੱਕ ਕਿ ਉਹ ਬੋਰੀਆਂ ਤੋਂ ਤਿਆਰ ਕੀਤੇ ਸੂਟ ਹੀ ਪਹਿਨੇਗਾ।

ਉਹ ਭਾਰਤ ਵਿੱਚ ਘੁੰਮ ਕੇ ਖਾਲਸੇ ਦਾ ਪ੍ਰਚਾਰ ਕਰ ਰਿਹਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਜਿਵੇਂ ਸਮਰਾਟ ਅਸ਼ੋਕ ਦਾ ਪੂਰੇ ਭਾਰਤ ਵਿੱਚ ਰਾਜ ਸੀ। ਇਸ ਤਰ੍ਹਾਂ ਹੀ ਇੱਕ ਦਿਨ ਖ਼ਾਲਸੇ ਦਾ ਪੂਰੇ ਭਾਰਤ ਵਿੱਚ ਰਾਜ ਹੋਵੇਗਾ। ਉਨ੍ਹਾਂ ਨੇ ਪੰਜਾਬੀ ਲੋਕਾਂ ਦੀ ਪ੍ਰਸੰਸਾ ਵੀ ਕੀਤੀ ਅਤੇ ਉਨ੍ਹਾਂ ਨੂੰ ਇਨਸਾਫ਼ ਪਸੰਦ ਇਨਸਾਨ ਦੱਸਿਆ ਬਾਬਾ ਕਰਨ ਸਿੰਘ ਦੇ ਦੱਸਣ ਅਨੁਸਾਰ ਉਹ ਗੁਰਦੁਆਰਾ ਕਰਤਾਰਪੁਰ ਸਾਹਿਬ ਵੀ ਜਾਣਗੇ। ਉਨ੍ਹਾਂ ਨੂੰ 550 ਸਾਲਾ ਸ਼ਤਾਬਦੀ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ। ਲੋਕਾਂ ਨੇ ਇਸ ਬਾਬੇ ਨਾਲ ਸੈਲਫੀਆਂ ਵੀ ਲਈਆਂ।