Home / ਤਾਜਾ ਜਾਣਕਾਰੀ / 5 ਸਾਲ ਦਾ ਬੱਚਾ ਡਿੱਗਾ ਬੋਰਵੈੱਲ ਚ, ਰੋਣ ਦੀ ਅਵਾਜ਼ ਦੇ ਰਹੀ ਸੁਣਾਈ

5 ਸਾਲ ਦਾ ਬੱਚਾ ਡਿੱਗਾ ਬੋਰਵੈੱਲ ਚ, ਰੋਣ ਦੀ ਅਵਾਜ਼ ਦੇ ਰਹੀ ਸੁਣਾਈ

ਬੋਰਵੈੱਲ ਚ, ਰੋਣ ਦੀ ਅਵਾਜ਼ ਦੇ ਰਹੀ ਸੁਣਾਈ

ਇਸ ਵੇਲੇ ਦੀ ਵੱਡੀ ਦੁੱਖਦਾਈ ਖਬਰ ਸਾਹਮਣੇ ਆਈ ਹੈ ਜਿਸ ਨਾਲ ਸੋਗ ਦੀ ਲਹਿਰ ਦੌੜ ਗਈ ਹੈ ਰਾਜਸਥਾਨ ਦੇ ਸਿਰੋਹੀ ਜ਼ਿਲੇ ‘ਚ ਇਕ ਬੱਚਾ ਵੀਰਵਾਰ ਸਵੇਰੇ ਬੋਰਵੈੱਲ ‘ਚ ਡਿੱਗ ਗਿਆ। ਉਸ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ। ਬੱਚੇ ਦੀ ਉਮਰ 5 ਸਾਲ ਹੈ, ਦੱਸਿਆ ਜਾ ਰਿਹਾ ਹੈ ਕਿ ਬੱਚਾ ਹਾਲੇ 15 ਫੁੱਟ ਡੂੰਘਾਈ ‘ਤੇ ਫਸਿਆ ਹੈ। ਪੁਲਸ ਦਾ ਕਹਿਣਾ ਹੈ ਕਿ ਖੇਤ ‘ਚ ਖੇਡਦੇ ਸਮੇਂ ਇਹ ਬੱਚਾ ਖੁੱਲ੍ਹੇ ਬੋਰਵੈੱਲ ‘ਚ ਡਿੱਗ ਗਿਆ। ਉਹ ਲਗਭਗ 15 ਫੁੱਟ ਦੀ ਡੂੰਘਾਈ ‘ਤੇ ਫਸਿਆ ਹੈ। ਉਸ ਨੂੰ ਸੁਰੱਖਿਅਤ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਘਟਨਾ ਪਾਲੜੀ ਥਾਣੇ ਦੇ ਛੀਬਾ ਪਿੰਡ ਦੀ ਹੈ।

ਸੁਣਾਈ ਦੇ ਰਹੀ ਹੈ ਬੱਚੇ ਦੇ ਰੌਣ ਦੀ ਆਵਾਜ਼ ਰਾਹਤ ਕਰਮਚਾਰੀਆਂ ਨੂੰ ਬੱਚੇ ਦੇ ਰੌਣ ਦੀ ਆਵਾਜ਼ ਸੁਣਾਈ ਦੇ ਰਹੀ ਹੈ। ਪੁਲਸ ਦੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਹਨ। ਘਟਨਾ ਤੋਂ ਬਾਅਦ ਬੋਰਵੈੱਲ ਦੇ ਨੇੜੇ-ਤੇੜੇ ਪਿੰਡ ਵਾਲਿਆਂ ਦੀ ਭਾਰੀ ਭੀੜ ਜਮ੍ਹਾ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਜਿਸ ਸ਼ਖਸ ਨੇ ਇਹ ਬੋਰਵੈੱਲ ਆਪਣੇ ਖੇਤ ‘ਚ ਖੋਦਿਆ ਸੀ, ਇਹ ਬੱਚਾ ਵੀ ਉਸੇ ਦਾ ਹੈ। ਖੋਦਾਈ ਕਰਨ ਵਾਲੀਆਂ ਮਸ਼ੀਨਾਂ ਮੌਕੇ ‘ਤੇ ਮੰਗਾਈਆਂ ਗਈਆਂ ਹਨ।

ਪਹਿਲਾਂ ਵੀ ਵਾਪਰ ਚੁੱਕੀਆਂ ਹਨ ਅਜਿਹੀਆਂ ਘਟਨਾਵਾਂ ਦੱਸਣਯੋਗ ਹੈ ਕਿ ਹਾਲ ਹੀ ‘ਚ ਤਾਮਿਲਨਾਡੂ ਅਤੇ ਹਰਿਆਣਾ ‘ਚ ਵੀ ਅਜਿਹੀਆਂ ਘਟਨਾਵਾਂ ਹੋਈਆਂ ਹਨ ਪਰ ਉਨ੍ਹਾਂ ‘ਚ ਪੀੜਤ ਬੱਚਿਆਂ ਨੂੰ ਬਚਾਇਆ ਨਹੀਂ ਜਾ ਸਕਿਆ। ਅਕਤੂਬਰ ‘ਚ ਤਾਮਿਲਨਾਡੂ ‘ਚ ਇਕ ਬੋਰਵੈੱਲ ‘ਚ ਡਿੱਗ 2 ਸਾਲ ਦੇ ਬੱਚੇ ਸੁਜੀਤ ਨੂੰ 80 ਘੰਟਿਆਂ ਦੀ ਮਿਹਨਤ ਤੋਂ ਬਾਅਦ ਵੀ ਨਹੀਂ ਬਚਾਇਆ ਜਾ ਸਕਿਆ ਸੀ। ਇਸ ਤੋਂ ਬਾਅਦ ਹਰਿਆਣਾ ਦੇ ਕਰਨਾਲ ‘ਚ 5 ਸਾਲ ਦੀ ਇਕ ਬੱਚੀ ਸ਼ਿਵਾਨੀ ਦੀ 50 ਫੁੱਟ ਡੂੰਘੇ ਬੋਰਵੈੱਲ ‘ਚ ਡਿੱਗ ਕੇ ਮੌਤ ਹੋ ਗਈ ਸੀ।