Home / ਤਾਜਾ ਜਾਣਕਾਰੀ / 50 ਸਾਲਾਂ ਦਾ ਲਾੜਾ 12 ਸਾਲਾਂ ਦੀ ਕੁੜੀ ਨੂੰ ਵਿਆਹੁਣ ਆਇਆ, ਫਿਰ ਪਿੰਡ ਵਾਲਿਆਂ ਨੇ ਜੋ ਕੀਤਾ ਸਾਰੇ ਪਾਸੇ ਹੋ ਗਈ ਚਰਚਾ

50 ਸਾਲਾਂ ਦਾ ਲਾੜਾ 12 ਸਾਲਾਂ ਦੀ ਕੁੜੀ ਨੂੰ ਵਿਆਹੁਣ ਆਇਆ, ਫਿਰ ਪਿੰਡ ਵਾਲਿਆਂ ਨੇ ਜੋ ਕੀਤਾ ਸਾਰੇ ਪਾਸੇ ਹੋ ਗਈ ਚਰਚਾ

ਆਈ ਤਾਜਾ ਵੱਡੀ ਖਬਰ

ਭਾਰਤ ਵਿਚ ਆਏ ਦਿਨ ਕੋਈ ਨਾ ਕੋਈ ਅਜਿਹੀ ਘਟਨਾ ਵਾਪਰਦੀ ਰਹਿੰਦੀ ਹੈ ਜਿਸ ਕਾਰਨ ਲੋਕਾਂ ਨੂੰ ਕਾਫੀ ਹੈਰਾਨੀ ਹੁੰਦੀ ਹੈ। ਸਰਕਾਰ ਵੱਲੋਂ ਇਨ੍ਹਾਂ ਘਟਨਾਵਾਂ ਨੂੰ ਰੋਕਣ ਲਈ ਬਹੁਤ ਸਾਰੇ ਕਾਨੂੰਨ ਲਾਗੂ ਕੀਤੇ ਜਾਂਦੇ ਹਨ ਤੇ ਲੋਕਾਂ ਨੂੰ ਇਹਨਾਂ ਕਾਨੂੰਨਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਜਾਂਦੀ ਹੈ, ਪਰ ਬਹੁਤ ਥਾਵਾਂ ਤੇ ਇਹਨਾਂ ਕਾਨੂੰਨਾਂ ਦਾ ਡਰ ਲੋਕਾਂ ਵਿੱਚ ਦੇਖਣ ਨੂੰ ਨਹੀਂ ਮਿਲਦਾ ਤੇ ਉਹ ਸਰੇਆਮ ਕੋਈ ਨਾ ਕੋਈ ਕਾਨੂੰਨ ਤੋੜਦੇ ਨਜ਼ਰ ਆ ਹੀ ਜਾਂਦੇ ਹਨ। ਕੁਝ ਲੋਕ ਪੈਸੇ ਦੀ ਖਾਤਿਰ ਕਾਨੂੰਨ ਦੀ ਉਲੰਘਣਾ ਕਰਦੇ ਹਨ ਅਤੇ ਕੁਝ ਜਾਣ ਬੁਝ ਕੇ ਗੈਰ ਕਾਨੂੰਨੀ ਢੰਗ ਨਾਲ ਆਪਣੇ ਕੰਮਾਂ ਨੂੰ ਅੰਜਾਮ ਦਿੰਦੇ ਹਨ। ਇਨ੍ਹਾਂ ਅਪਰਾਧੀਆਂ ਨੂੰ ਸਜ਼ਾ ਦੇਣ ਲਈ ਪੁਲਿਸ ਵੱਲੋਂ ਕਾਫ਼ੀ ਸਖ਼ਤੀ ਦਿਖਾਈ ਜਾਂਦੀ ਹੈ ਉੱਥੇ ਹੀ ਕੁਝ ਲੋਕ ਵੀ ਇਨ੍ਹਾਂ ਅਪਰਾਧੀਆਂ ਨੂੰ ਫੜਾਉਣ ਲਈ ਪੁਲਿਸ ਦੀ ਮਦਦ ਕਰਦੇ ਹਨ।

ਅਜਿਹਾ ਹੀ ਇਕ ਮਾਮਲਾ ਰਾਜਸਥਾਨ ਨਾਨਕ ਪੁਰ ਦੇ ਬਲਾਕ ਦੇ ਪਿੰਡ ਬਹੇਰਾ ਤੋਂ ਸਾਹਮਣੇ ਆਇਆ ਹੈ। ਪ੍ਰਾਪਤ ਹੋਈ ਜਾਣਕਾਰੀ ਦੇ ਅਨੁਸਾਰ ਰਜ਼ੀਆ ਖਟੂਨ ਅਤੇ ਕ੍ਰਿਸ਼ਨ ਨੰਦਨ ਜੋ ਕਿ ਪਿੰਡ ਵਿਚ ਬਰੋਕਰ ਅਤੇ ਦਲਾਲ ਹਨ ਉਨ੍ਹਾਂ ਵੱਲੋਂ ਬਿਹਾਰ ਦੇ ਸੀਤਾਮੜ੍ਹੀ ਜਿਲ੍ਹੇ ਦੇ ਇਕ ਪਿੰਡ ਦੀ 12 ਸਾਲ ਦੀ ਨਾਬਾਲਿਗ ਲੜਕੀ ਦਾ ਵਿਆਹ ਰਾਜਸਥਾਨ ਦੇ ਅਜਮੇਰ ਦੇ ਇਕ 50 ਸਾਲ ਦੇ ਬੁੱਢੇ ਆਦਮੀ ਗੋਪਾਲ ਰਾਮ ਨਾਲ ਕਰਨ ਦੀ ਕੋਸ਼ਿਸ਼ ਕੀਤੀ ਗਈ।

ਮੀਡੀਆ ਵੱਲੋਂ ਦਿੱਤੀ ਗਈ ਰਿਪੋਰਟ ਦੇ ਅਨੁਸਾਰ ਦਲਾਲਾਂ ਦੇ ਲਾਲਚ ਦੇਣ ਦੇ ਕਾਰਨ ਮਾਸੂਮ ਲੜਕੀ ਦੇ ਮਾਤਾ-ਪਿਤਾ ਉਸ ਦਾ ਵਿਆਹ ਕਰਨ ਲਈ ਰਾਜ਼ੀ ਹੋ ਗਏ, ਅਤੇ ਵਿਆਹ ਦੇ ਦੂਸਰੇ ਸਾਰੇ ਪ੍ਰਬੰਧ ਦਲਾਲਾਂ ਦੁਆਰਾ ਤਿਆਰ ਕਰ ਦਿੱਤੇ ਗਏ ਸਨ, ਜਦ ਕਿ ਰਾਜਸਥਾਨ ਪਹੁੰਚਿਆ ਲਾੜਾ ਕ੍ਰਿਸ਼ਨਾ ਕੰਪਲੈਕਸ ਵਿਚ ਰਹਿ ਰਿਹਾ ਸੀ।

ਲਾੜੇ ਦੇ ਪਿੰਡ ਵਾਸੀਆਂ ਨੂੰ ਜਦ ਇਸ ਗੈਰ-ਕਨੂੰਨੀ ਵਿਆਹ ਦੀ ਖਬਰ ਮਿਲੀ ਤਾਂ ਉਨ੍ਹਾਂ ਨੇ ਗੁੱਸੇ ਵਿਚ ਆ ਕੇ ਕ੍ਰਿਸ਼ਨਾ ਕੰਪਲੈਕਸ ਵਿੱਚ ਧਾਵਾ ਬੋਲ ਦਿੱਤਾ ਅਤੇ ਉਸ 50 ਵਰ੍ਹੇ ਦੇ ਲਾੜੇ ਦਾ ਚੰਗਾ ਕੁਟਾਪਾ ਚਾੜ੍ਹਿਆ ਗਿਆ। ਲਾੜੇ ਦੇ ਨਾਲ ਨਾਲ ਪਿੰਡ ਦੇ ਲੋਕਾਂ ਵੱਲੋਂ ਇਸ ਵਿਚ ਹਰਕਤ ਵਿੱਚ ਸ਼ਾਮਿਲ ਇਕ ਹੋਰ ਵਿਅਕਤੀ ਨੂੰ ਵੀ ਕਾਬੂ ਕਰ ਲਿਆ ਅਤੇ ਪੁਲਿਸ ਨੂੰ ਬੁਲਾ ਕੇ ਦੋਨਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।