Home / ਤਾਜਾ ਜਾਣਕਾਰੀ / 77 ਲੱਖ ਮਹੀਨੇ ਦੀ ਤਨਖਾਹ ਲੈਣ ਵਾਲੇ ਭਾਰਤੀ ਨੇ ਕੀਤੀ ਸੈਂਡਵੈਚ ਚੋਰੀ ਦੇਖੋ ਫਿਰ ਜੋ ਹੋਇਆ

77 ਲੱਖ ਮਹੀਨੇ ਦੀ ਤਨਖਾਹ ਲੈਣ ਵਾਲੇ ਭਾਰਤੀ ਨੇ ਕੀਤੀ ਸੈਂਡਵੈਚ ਚੋਰੀ ਦੇਖੋ ਫਿਰ ਜੋ ਹੋਇਆ

ਭਾਰਤੀ ਨੇ ਕੀਤੀ ਸੈਂਡਵੈਚ ਚੋਰੀ ਦੇਖੋ ਫਿਰ ਜੋ ਹੋਇਆ

ਬ੍ਰਿਟੇਨ ‘ਚ ਸਿਟੀ ਬੈਂਕ (Citi Bank) ‘ਚ ਵੱਡੇ ਅਹੁਦੇ ਉਤੇ ਕੰਮ ਕਰਨ ਵਾਲੇ ਭਾਰਤੀ ਮੂਲ ਦੇ ਇਕ ਵਿਅਕਤੀ ਨੂੰ ਸੈਂਡਵਿਚ ਚੋਰੀ ਕਰਨ ਦੇ ਇਲਜਾਮ ‘ਚ ਸਸਪੈਂਡ ਕਰ ਦਿੱਤਾ ਗਿਆ ਹੈ। ਇਸ ਵਿਅਕਤੀ ਦਾ ਨਾਮ ਪਾਰਸ ਸ਼ਾਹ ਹੈ। ਦਿਲਚਪਸ ਹੈ ਕਿ ਪਾਰਸ ਸ਼ਾਹ ਦਾ ਸਾਲਾਨਾ ਪੈਕੇਜ ਇਕ ਮਿਲੀਅਨ ਪੌਂਡ (9,22,40,943 ਰੁਪਏ) ਦਾ ਹੈ। ਉਸ ਦੀ ਮਹੀਨੇ ਦੀ ਸੈਲਰੀ ਕਰੀਬ 77 ਲੱਖ ਰੁਪਏ ਹੈ।

ਬੈਂਕ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਪਾਰਸ ਸ਼ਾਹ ਉਤੇ ਕਈ ਵਾਰ ਖਾਣਾ ਚੋਰੀ ਕਰਨ ਦੇ ਇਲਜਾਮ ਲੱਗੇ ਸਨ। ਇਸ ਨੂੰ ਲੈ ਕੇ ਬ੍ਰਿਟਿਸ਼ ਅਖਬਾਰ ਫਾਇਨੈਂਸ਼ੀਅਲ ਟਾਇਮਸ ਨੇ ਰਿਪੋਰਟ ਕੀਤੀ ਹੈ। ਪਰ ਹੁਣ ਤੱਕ ਇਹ ਸਾਫ ਨਹੀਂ ਹੋ ਸਕਿਆ ਹੈ ਕਿ ਪਾਰਸ ਨੇ ਕਿੰਨੀ ਵਾਰ ਸੈਂਡਵਿਚ ਜਾਂ ਖਾਣ ਦਾ ਦੂਜਾ ਸਾਮਾਨ ਚੋਰੀ ਕੀਤਾ।

ਪਾਰਸ ਸ਼ਾਹ ਨੂੰ ਯੂਰਪ ਦੇ ਹਾਈਅਸਟ ਪ੍ਰੋਫਾਇਲ ਕ੍ਰੇਡਿਟ ਟ੍ਰੇਡਰਸ ਵਿਚ ਰੱਖਿਆ ਜਾਂਦਾ ਹੈ। ਬੈਂਕ ‘ਚ ਵੱਡੇ ਅਹੁਦੇ ਉਤੇ ਹੋਣ ਕਾਰਨ ਉਨ੍ਹਾਂ ਦਾ ਰੁਤਬਾ ਚੰਗਾ ਹੈ। ਘੱਟ ਉਮਰ ‘ਚ ਉਨ੍ਹਾਂ ਨੇ ਉੱਚਾ ਮੁਕਾਮ ਹਾਸਿਲ ਕੀਤਾ ਹੈ, ਪਰ ਹੁਣ ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਇਲਜਾਮਾਂ ਦੇ ਕਾਰਨ ਉਨ੍ਹਾਂ ਨੂੰ ਮੁਸ਼ਕਲ ਹੋ ਸਕਦੀ ਹੈ। ਪਰ ਇਸ ਸਮੇਂ ਉਨ੍ਹਾਂ ਨੂੰ ਇਲਜਾਮਾਂ ਦੇ ਆਧਾਰ ਉਤੇ ਸਸਪੈਂਡ ਕੀਤਾ ਗਿਆ ਹੈ, ਪਰ ਮੀਡੀਆ ‘ਚ ਸੁਰਖੀਆਂ ਬਣ ਜਾਣ ਕਾਰਨ ਇਸ ਕੇਸ ਨੂੰ ਕਾਫੀ ਹਾਈਪ ਮਿਲ ਰਹੀ ਹੈ। ਦੂਜਾ, ਲੋਕਾਂ ਨੂੰ ਹਜਮ ਨਹੀਂ ਹੋ ਰਿਹਾ ਕਿ ਆਖਿਰ 77 ਲੱਖ ਰੁਪਏ ਮਹੀਨੇ ਸੈਲਰੀ ਪਾਉਣ ਵਾਲਾ ਇਕ ਬੈਂਕਰ ਸੈਂਡਵਿਚ ਦੀ ਚੋਰੀ ਕਿਉਂ ਕਰੇਗਾ ?

31 ਸਾਲ ਦੇ ਪਾਰਸ ਨੇ ਸਾਲ 2010 ‘ਚ ਬ੍ਰਿਟੇਨ ਦੀ ਬਾਥ ਯੂਨੀਵਰਸਿਟੀ ਤੋਂ ਅਰਥ ਸ਼ਾਸਤਰ ‘ਚ ਗਰੈਜੂਏਸ਼ਨ ਕੀਤੀ ਸੀ। ਇਸ ਤੋਂ ਪਹਿਲਾਂ ਦੀ ਪੜ੍ਹਾਈ ਉਨ੍ਹਾਂ ਨੇ ਲੰਡਨ ਦੇ ਹੀ ਇਕ ਨਾਮਵਰ ਸਕੂਲ ਤੋਂ ਪੂਰੀ ਕੀਤੀ ਸੀ। ਪਿਛਲੇ ਤਿੰਨ ਸਾਲ ਤੋਂ ਉਹ ਸਿਟੀ ਬੈਂਕ ‘ਚ ਕੰਮ ਕਰ ਰਹੇ ਹਨ।ਵਰਤਮਾਨ ‘ਚ ਉਹ ਸਿਟੀ ਬੈਂਕ ਦੇ ਕ੍ਰੈਡਿਟ-ਟ੍ਰੇਡਿੰਗ ਡਿਪਾਰਟਮੈਂਟ ‘ਚ ਯੂਰਪ, ਮਿਡਿਲ ਇਸਟ ਅਤੇ ਅਫਰੀਕਾ ਦੇ ਹੈਡ ਸਨ। ਪਾਰਸ ਸ਼ਾਹ ਦੇ ਫੇਸਬੁਕ ਪੇਜ ਮੁਤਾਬਿਕ ਉਹ ਘੁੰਮਣ-ਫਿਰਨ ਦੇ ਸ਼ੌਕੀਨ ਹਨ। ਜੇਕਰ ਉਨ੍ਹਾਂ ਉਤੇ ਇਲਜਾਮ ਸਾਬਤ ਹੋ ਜਾਂਦੇ ਹਨ ਤਾਂ ਉਨ੍ਹਾਂ ਨੂੰ ਇਸ ਦਾ ਨੁਕਸਾਨ ਉਠਾਉਣਾ ਪੈ ਸਕਦਾ ਹੈ।