Home / ਤਾਜਾ ਜਾਣਕਾਰੀ / CBSE ਸਕੂਲਾਂ ਦੇ ਇਹਨਾਂ ਵਿਦਿਆਰਥੀਆਂ ਲਈ ਆਈ ਵੱਡੀ ਖਬਰ ਸੁਪ੍ਰੀਮ ਕੋਰਟ ਤੋਂ, ਬੱਚਿਆਂ ਚ ਖੁਸ਼ੀ ਦੀ ਲਹਿਰ

CBSE ਸਕੂਲਾਂ ਦੇ ਇਹਨਾਂ ਵਿਦਿਆਰਥੀਆਂ ਲਈ ਆਈ ਵੱਡੀ ਖਬਰ ਸੁਪ੍ਰੀਮ ਕੋਰਟ ਤੋਂ, ਬੱਚਿਆਂ ਚ ਖੁਸ਼ੀ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਕਰੋਨਾ ਵਾਇਰਸ ਦੇ ਚਲਦਿਆਂ ਬੱਚਿਆਂ ਦੀ ਪੜ੍ਹਾਈ ਤੇ ਬਹੁਤ ਜ਼ਿਆਦਾ ਅਸਰ ਪਿਆ ਹੈ, ਸਰਕਾਰ ਵੱਲੋਂ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਪਿਛਲੇ ਸਾਲ ਤੋਂ ਸਾਰੇ ਵਿਦਿਅਕ ਅਦਾਰਿਆਂ ਨੂੰ ਬੰਦ ਕਰ ਦਿੱਤਾ ਗਿਆ ਸੀ ਅਤੇ ਪ੍ਰੀਖਿਆਵਾਂ ਵੀ ਰੱਦ ਕਰ ਦਿੱਤੀਆਂ ਗਈਆਂ ਸਨ। ਬੱਚਿਆਂ ਦੀ ਪੜ੍ਹਾਈ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਸਰਕਾਰ ਵੱਲੋਂ ਆਨਲਾਈਨ ਕਲਾਸਾਂ ਸ਼ੁਰੂ ਕੀਤੀਆਂ ਗਈਆਂ ਸਨ ਅਤੇ ਪ੍ਰੀਖਿਆ ਵੀ ਆਨਲਾਈਨ ਹੀ ਲਈਆਂ ਗਈਆਂ ਸਨ। ਉਥੇ ਹੀ ਸਰਕਾਰ ਵੱਲੋਂ ਬੋਰਡ (ਪੰਜਵੀਂ,ਅੱਠਵੀਂ,ਦਸਵੀਂ) ਦੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਬਾਰਵੀਂ ਦੀਆਂ ਪ੍ਰੀਖਿਆਂ ਲਈ ਸੀ ਬੀ ਐਸ ਈ ਵੱਲੋਂ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ।

ਬਾਰ੍ਹਵੀਂ ਦੀਆਂ ਪ੍ਰੀਖਿਆਵਾਂ ਦਾ ਰਿਜਲਟ ਸੀ ਬੀ ਐਸ ਈ ਵੱਲੋਂ ਪਿਛਲੀਆਂ ਪ੍ਰੀਖਿਆਵਾਂ ਦੇ ਮੁਲਾਂਕਣ ਦੇ ਅਧਾਰ ਤੇ ਕੱਢਣ ਦੇ ਫੈਸਲੇ ਤੇ ਵਿਚਾਰ ਕੀਤਾ ਗਿਆ ਸੀ, ਜਿਸ ਤੇ ਕਈ ਬੱਚਿਆਂ ਨੇ ਆਪੱਤੀ ਜਤਾਈ ਸੀ। ਸੀ ਬੀ ਐਸ ਈ ਵੱਲੋਂ ਸੁਪਰੀਮ ਕੋਰਟ ਵਿਚ ਦਿੱਤੇ ਜਵਾਬ ਨੂੰ ਲੈ ਕੇ ਇੱਕ ਨਵੀਂ ਵੱਡੀ ਤਾਜਾ ਖਬਰ ਸਾਹਮਣੇ ਆ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੀ ਬੀ ਐਸ ਸੀ ਦੁਆਰਾ ਬਾਰ੍ਹਵੀਂ ਕਲਾਸ ਦੇ ਨਤੀਜੇ ਲਈ 17 ਜੂਨ 2021 ਨੂੰ ਮੁਲੰਕਣ ਮਾਪਦੰਡ ਜਾਰੀ ਕੀਤੇ ਗਏ ਸਨ ਜਿਸ ਨੂੰ ਸੁਪਰੀਮ ਕੋਰਟ ਦੁਆਰਾ ਸਵਿਕਾਰ ਕਰ ਲਿਆ ਗਿਆ ਸੀ।

ਬਾਰ੍ਹਵੀਂ ਕਲਾਸ ਦੇ ਨਤੀਜੇ ਲਈ ਬੋਰਡ ਵਲੋਂ 30:30:40 ਦਾ ਮੁਲੰਕਣ ਫਾਰਮੂਲਾ ਤਿਆਰ ਕੀਤਾ ਗਿਆ ਸੀ ਜਿਸ ਦੀ ਸੁਣਵਾਈ ਦੌਰਾਨ ਕੋਰਟ ਵੱਲੋਂ ਬੋਰਡ ਨੂੰ ਆਪਸ਼ਨਲ ਪ੍ਰੀਖਿਆਵਾਂ ਦੀ ਤਰੀਕ ਅਤੇ ਨਿਵਾਰਣ ਤੰਤਰ ਜਿਹੀਆਂ ਚੀਜ਼ਾਂ ਨੂੰ ਵੀ ਇਸ ਫਾਰਮੂਲੇ ਵਿਚ ਸ਼ੁਮਾਰ ਕਰਨ ਲਈ ਕਿਹਾ ਗਿਆ ਸੀ ਜਿਸ ਦੇ ਸਬੰਧ ਵਿਚ ਸੀ ਬੀ ਐਸ ਈ ਨੇ 21 ਜੂਨ ਦੀ ਸੁਣਵਾਈ ਦੌਰਾਨ ਜਵਾਬੀ ਹਲਫਨਾਮਾ ਦਾਇਰ ਕੀਤਾ ਹੈ। ਇਸ ਜਵਾਬੀ ਹਲਫਨਾਮੇ ਵਿੱਚ ਸੀ ਬੀ ਐਸ ਈ ਵੱਲੋਂ ਸੁਪਰੀਮ ਕੋਰਟ ਦੇ ਨਿਰਦੇਸ਼ਾ ਦੀ ਪਾਲਣਾ ਕਰਦੇ ਹੋਏ ਬਾਰਵੀਂ ਕਲਾਸ ਦੇ ਮੁਲਾਂਕਣ ਮਾਪਦੰਡ ਲਈ ਇੱਕ ਵਿਵਾਦ ਹੱਲ ਕਮੇਟੀ ਬਨਾਉਣ ਦੀ ਸਹਿਮਤੀ ਜਾਰੀ ਕੀਤੀ ਹੈ

ਜਿਸ ਵਿੱਚ ਵਿਦਿਆਰਥੀਆਂ ਨੂੰ ਮੁਹਾਇਆ ਕੀਤੇ ਅੰਕਾ ਸਬੰਧੀ ਸ਼ਿਕਾਇਤਾਂ ਦਾ ਹਲ ਕੱਢਿਆ ਜਾਵੇਗਾ। ਇਸ ਸੁਣਵਾਈ ਦੌਰਾਨ ਸੀ ਬੀ ਐਸ ਈ ਵੱਲੋਂ 12 ਵੀਂ ਸ਼੍ਰੇਣੀ ਦੀਆਂ ਪ੍ਰੀਖਿਆਵਾਂ ਅਗਸਤ ਅਤੇ ਸਤੰਬਰ ਨੂੰ ਕਰਵਾਉਣ ਸਬੰਧੀ ਵੀ ਗੱਲ ਕਹੀ ਗਈ ਹੈ। ਮੁਲਾਂਕਣ ਨੀਤੀ ਦੇ ਨਤੀਜੇ 31 ਜੁਲਾਈ ਤੱਕ ਪ੍ਰਦਾਨ ਕਰ ਦਿੱਤੇ ਜਾਣਗੇ ਅਤੇ ਜੋ ਵਿਦਿਆਰਥੀ ਇਨ੍ਹਾਂ ਨਤੀਜਿਆਂ ਨਾਲ ਸੰਤੁਸ਼ਟ ਹੋਣਗੇ ਉਹਨਾ ਨੂੰ ਅਗਸਤ-ਸਤੰਬਰ ਵਿੱਚ ਪ੍ਰੀਖਿਆਵਾਂ ਦੇਣ ਦਾ ਮੌਕਾ ਮਿਲੇਗਾ।